ਅਲੀ ਰਾਜਪੁਰਾ ''ਸਟੇਟ ਐਵਾਰਡ'' ਨਾਲ ਸਨਮਾਨਿਤ

08/18/2017 12:09:59 PM


ਭਾਦਸੋਂ(ਸੇਵਕ) - ਦੇਸ਼ ਦੇ 71ਵੇਂ ਸੁਤੰਤਰਤਾ ਦਿਵਸ ਮੌਕੇ ਗੁਰਦਾਸਪੁਰ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਵਿਸ਼ਿਆਂ 'ਤੇ 19 ਕਿਤਾਬਾਂ ਲਿਖਣ ਵਾਲੇ ਪ੍ਰਸਿੱਧ ਲੇਖਕ ਅਲੀ ਰਾਜਪੁਰਾ ਨੂੰ 'ਸਟੇਟ ਪੱਧਰੀ ਐਵਾਰਡ' ਨਾਲ ਸਨਮਾਨਿਤ ਕੀਤਾ ਹੈ। 
ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਛੋਟੀ ਉਮਰ ਵਿਚ ਹੀ ਲਿਖਣੀ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਅਲੀ ਰਾਜਪੁਰਾ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਹੋਰ ਵਿਸ਼ਿਆਂ 'ਤੇ ਲਿਖਣ ਲਈ ਵੀ ਕਿਹਾ। ਜ਼ਿਕਰਯੋਗ ਹੈ ਕਿ ਲੇਖਕ ਅਲੀ ਰਾਜਪੁਰਾ ਨੂੰ ਪਹਿਲਾਂ ਵੀ ਜ਼ਿਲਾ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਅਲੀ ਰਾਜਪੁਰਾ ਵੱਲੋਂ ਵੱਖ-ਵੱਖ ਵਿਸ਼ਿਆਂ 'ਤੇ ਲਿਖੀਆਂ ਕਿਤਾਬਾਂ ਜਿਵੇਂ ਕਿ ਪੁਸਤਕ 'ਕਰਮੋਂ', 'ਕਲਪਦੀਆਂ ਰੂਹਾਂ', 'ਲੋਕ-ਕਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ', 'ਕਵੀਸ਼ਰੀ ਦਾ ਥੰਮ੍ਹ ਰਣਜੀਤ ਸਿੰਘ ਸਿੱਧਵਾਂ', 'ਕਵੀਸ਼ਰ ਜੋਗਾ ਸਿੰਘ ਜੋਗੀ ਜੀਵਨ ਤੇ ਰਚਨਾ', 'ਪੰਜਾਬੀ ਗਾਇਕੀ ਦੇ ਸੱਤ ਸਮੁੰਦਰ', 'ਪੰਜਾਬੀ ਭਾਸ਼ਾ ਦਾ ਭਵਿੱਖ', 'ਗਦਰ ਇਤਿਹਾਸ 1914', 'ਵੱਡਾ ਘੱਲੂਘਾਰਾ 1762 ਸ਼ਹੀਦੀ ਸਾਕਾ', 'ਸਿੱਖਾਂ ਅਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ' ਤੋਂ ਇਲਾਵਾ ਇੰਗਲਿਸ਼, ਉਰਦੂ ਅਤੇ ਹਿੰਦੀ ਭਾਸ਼ਾਵਾਂ ਵਿਚ ਲਿਖੀਆਂ ਕਈ ਕਿਤਾਬਾਂ ਸ਼ਾਮਲ ਹਨ।  


Related News