ਗੱਡੀ ''ਤੇ ਜਾਅਲੀ ਨੰਬਰ ਲਗਾ ਕੇ ਨਾਜ਼ਾਇਜ਼ ਸ਼ਰਾਬ ਦੀ ਸਮਗਲਿੰਗ ਕਰਨ ਵਾਲਾ ਇਕ ਕਾਬੂ

05/30/2017 7:43:57 PM

ਜਲੰਧਰ, (ਸੋਨੂੰ, ਵਰਿੰਦਰ) - ਜਲੰਧਰ ਪੁਲਸ ਨੇ ਨਜਾਇਜ਼ ਸ਼ਰਾਬ ਸਮੇਤ ਇਕ ਨੂੰ ਕਾਬੂ ਕੀਤਾ ਹੈ। ਡੀ. ਐਸ. ਪੀ. ਸਰਬਜੀਤ ਰਾਏ ਸਬ-ਡਵੀਜ਼ਨ ਕਰਤਾਰਪੁਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਬਲਦੇਵ ਸਿੰਘ ਉਰਫ ਸੋਨੂੰ ਪੁੱਤਰ ਰਤਨ ਸਿੰਘ ਵਾਸੀ ਮਾਰਕ ਫੈਡ ਮੁਹੱਲਾ ਨਰੋਤਮ ਵਿਹਾਰ ਕਪੂਰਥਲਾ ਜੋ ਠੇਕੇ ਦੀ ਨਜਾਇਜ਼ ਸ਼ਰਾਬ ਦੇ ਧੰਦੇ ਦਾ ਕੰਮ ਕਰਦਾ ਹੈ ਅਤੇ ਜਲੰਧਰ ਤੋਂ ਹੁਸ਼ਿਆਰਪੁਰ ਆਦਿ ''ਚ ਠੇਕੇ ਦੀ ਦੇਸੀ ਅੰਗਰੇਜ਼ੀ ਸ਼ਰਾਬ ਦੀ ਨਜਾਇਜ਼ ਸਮਗਲਿੰਗ ਕਰਦਾ ਹੈ। ਜਿਸ ਕੋਲ ਇਕ ਗੱਡੀ ਕਾਰ ਮਾਕਰਾ 1-10 ਨੰਬਰੀ ਪੀ. ਬੀ. 08- ਏ. ਜੀ.-5790 ਜੋ ਕਿ ਜਾਅਲੀ ਨੰਬਰ ਹੈ, ਕਪੂਰਥਲੇ ਤੋਂ ਜਲੰਧਰ ਜਾ ਰਹੀ ਸੀ। ਜਿਸ ਨੂੰ ਨਾਕਾਬੰਦੀ ਦੌਰਾਨ ਰੋਕਿਆ ਗਿਆ ਹੈ ਅਤੇ ਕਾਰ ਦੀ ਤਲਾਸ਼ੀ ਲਈ ਗਈ। ਕਾਰ ''ਚੋਂ 13 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। 
ਜਾਣਕਾਰੀ ਦਿੰਦੇ ਹੋਏ ਆਈ. ਪੀ. ਐਸ. ਨਵਜੀਤ ਸਿੰਘ ਬੈਂਸ ਨੇ ਦੱਸਿਆ ਕਿ ਇਹ ਸਮਗਲਰ ਦੂਜੀ ਕਲਾਸ ਫੈਲ ਹੈ ਅਤੇ ਮਹਿੰਗੀਆ ਕਾਰਾਂ ਦਾ ਸ਼ੌਕੀਨ ਹੈ। ਇਸ ਦੇ ਖਿਲਾਫ ਪਹਿਲਾਂ ਵੀ ਜ਼ਿਲਾ ਕਪੂਰਥਲਾ ''ਚ ਵੀ 10 ਪੇਟੀਆਂ ਸ਼ਰਾਬ ਦੀ ਸਮਗਲਿੰਗ ਦਾ ਕੇਸ ਦਰਜ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News