ਸ਼ਰਾਬ ਦੀ ਚਾਲੂ ਭੱਠੀ ਸਮੇਤ ਕਾਬੂ

10/17/2017 7:19:45 AM

ਪੱਟੀ,   (ਸੌਰਭ, ਪਾਠਕ)-  ਪੁਲਸ ਨੇ ਚਾਲੂ ਸ਼ਰਾਬ ਦੀ ਭੱਠੀ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਕੇਸ ਦਰਜ ਕੀਤਾ ਹੈ। ਪੁਲਸ ਥਾਣਾ ਸਿਟੀ ਪੱਟੀ ਦੇ ਮੁਖੀ ਇੰਸ. ਹਰਦੀਪ ਸਿੰਘ ਨੇ ਦੱਸਿਆ ਕਿ ਥਾਣੇਦਾਰ ਸਵਿੰਦਰਪਾਲ ਸਿੰਘ ਪੁਲਸ ਪਾਰਟੀ ਸਮੇਤ ਬਿਜਲੀ ਘਰ ਨੇੜੇ ਗਸ਼ਤ ਕਰ ਰਹੇ ਸਨ ਕਿ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੇਸ ਰਾਜ ਪੁੱਤਰ ਕ੍ਰਿਸ਼ਨ ਚੰਦ ਵਾਸੀ ਵਾਰਡ ਨੰ. 2 ਜੋ ਕਿ ਘਰ 'ਚ ਭੱਠੀ ਲਾ ਕੇ ਨਾਜਾਇਜ਼ ਸ਼ਰਾਬ ਕੱਢਣ ਦਾ ਧੰਦਾ ਕਰਦਾ ਹੈ ਅਤੇ ਹੁਣ ਵੀ ਉਸ ਕੋਲੋਂ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ। ਜਦ ਪੁਲਸ ਨੇ ਛਾਪਾ ਮਾਰਿਆ ਤਾਂ ਉਕਤ ਦੇਸ ਰਾਜ ਨੂੰ ਚਾਲੂ ਭੱਠੀ ਸਮੇਤ ਕਾਬੂ ਕਰ ਲਿਆ ਗਿਆ। 


Related News