ਨਾਜਾਇਜ਼ ਸ਼ਰਾਬ ਤੇ ਹੈਰੋਇਨ ਸਣੇ ਕਾਬੂ

01/17/2018 7:27:54 AM

ਫਗਵਾੜਾ, (ਹਰਜੋਤ, ਜਲੋਟਾ)- ਸਦਰ ਪੁਲਸ ਨੇ ਇਕ ਵਿਅਕਤੀ ਨੂੰ ਅਰਬਨ ਅਸਟੇਟ ਗੇਟ ਲਾਗਿਓਂ 10 ਪੇਟੀਆਂ ਸ਼ਰਾਬ ਤੇ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਇੰਚਾਰਜ ਸੁਖਪਾਲ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੂੰ ਸੂਚਨਾ ਮਿਲੀ ਸੀ ਕਿ ਰਿਸ਼ੀ ਵਾਸੀ ਜਲੰਧਰ, ਲਵ ਕੁਸ਼ ਵਾਸੀ ਪਟੇਲ ਨਗਰ ਜਲੰਧਰ, ਜੋ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ ਅਤੇ ਇਹ ਸ਼ਰਾਬ ਮਹਾਦੇਵ ਪੁੱਤਰ ਅਜੇ ਸਿੰਘ ਵਾਸੀ ਗਲੀ ਨੰਬਰ 1 ਰਵਿਦਾਸ ਨਗਰ ਮਕਸੂਦਾਂ ਜਲੰਧਰ ਦੀ ਕਾਰ ਕਿਰਾਏ 'ਤੇ ਰੱਖ ਕੇ ਸਪਲਾਈ ਕਰਦੇ ਹਨ, ਜਿਸ ਸਬੰਧੀ ਪੁਲਸ ਨੇ ਕਾਰ ਚਾਲਕ ਨੂੰ ਨਾਕਾਬੰਦੀ ਕਰ ਕੇ ਕਾਬੂ ਕਰ ਲਿਆ ਹੈ ਅਤੇ ਉਸ ਤੋਂ 10 ਪੇਟੀਆਂ ਸ਼ਰਾਬ ਅਤੇ 4 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।
ਮੁਲਜ਼ਮ ਦੇ 4 ਹੋਰ ਸਾਥੀ ਨਾਮਜ਼ਦ : ਫਗਵਾੜਾ ਪੁਲਸ ਵੱਲੋਂ ਬੇਨਕਾਬ ਕੀਤੇ ਗਏ ਨਾਜਾਇਜ਼ ਸ਼ਰਾਬ ਸਮੱਗਲਿੰਗ ਦੇ ਮਾਮਲੇ ਵਿਚ ਪੁਲਸ ਥਾਣਾ ਸਦਰ ਵਿਖੇ ਪੁਲਸ ਨੇ ਦੋਸ਼ੀ ਮਹਾਦੇਵ ਤੋਂ ਇਲਾਵਾ ਉਸ ਦੇ ਨਾਲ ਇਸ ਕਾਲੇ ਧੰਦੇ ਵਿਚ ਸ਼ਾਮਲ 4 ਹੋਰ ਸਾਥੀ ਮੁਲਜ਼ਮਾਂ ਜਿਨ੍ਹਾਂ ਦੀ ਪਛਾਣ ਬੰਟੀ ਵਾਸੀ ਨਿਊ ਰਵਿਦਾਸ ਨਗਰ ਜਲੰਧਰ, ਲਵ, ਕੁਸ਼ ਦੋਵੇਂ ਵਾਸੀ ਪਟੇਲ ਨਗਰ ਜਲੰਧਰ ਅਤੇ ਰਿਸ਼ੀ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਪੁਲਸ ਕੇਸ ਦਰਜ ਕੀਤਾ ਸੀ। ਸੂਤਰਾਂ ਮੁਤਾਬਕ ਪੁਲਸ ਇਨ੍ਹਾਂ ਮੁਲਜ਼ਮਾਂ ਦੀ ਤਲਾਸ਼ ਵਿਚ ਹੈ। ਪੁਲਸ ਜਾਂਚ ਜਾਰੀ ਹੈ। 


Related News