ਕੈਪਟਨ ਦੀ ਨਿਰਪੱਖਤਾ ਵਾਲੀ ਸੋਚ ਅੱਗੇ ਵਿਰੋਧੀ ਹੋਏ ਮੁੱਦਾਹੀਣ : ਸ਼ਾਹ ਮਜੀਠਾ

09/21/2017 3:32:22 PM

ਕੱਥੂਨੰਗਲ/ਚਵਿੰਡਾ ਦੇਵੀ (ਕੰਬੋ, ਰਾਜਬੀਰ) - ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੌਰਾਨ ਪੰਜਾਬ ਲਗਭਗ 2 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ, ਜਦੋਂ ਕਿ 2007 'ਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਦਾ ਕਾਰਜਕਾਲ ਖਤਮ ਹੋਇਆ ਤਾਂ ਸੂਬਾ 47 ਹਜ਼ਾਰ ਕਰੋੜ ਦਾ ਕਰਜ਼ਾਈ ਸੀ ਅਤੇ ਇੰਨੇ ਵੱਡੇ ਕਰਜ਼ੇ ਦੀ ਪੰਡ ਜਿਹੜੀ ਅਕਾਲੀ-ਭਾਜਪਾ ਗਠਜੋੜ ਨੇ ਸੂਬੇ ਨੂੰ ਦਿੱਤੀ, ਉਸ ਦਾ ਵਿਆਜ ਹੀ ਕਈ ਗੁਣਾ ਦੇਣਾ ਪੈ ਰਿਹਾ ਪਰ ਇਸ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਸੂਬੇ ਨੂੰ ਤਰੱਕੀ ਵੱਲ ਲੈ ਕੇ ਜਾ ਰਹੇ ਹਨ। ਇਹ ਪ੍ਰਗਟਾਵਾ ਸਹਿਕਾਰੀ ਬੈਂਕਾਂ ਦੇ ਸਾਬਕਾ ਐੱਮ. ਡੀ. ਹਰਭੁਪਿੰਦਰ ਸਿੰਘ ਸ਼ਾਹ ਮਜੀਠਾ ਨੇ ਕਾਂਗਰਸੀ ਵਰਕਰਾਂ ਦੀ ਬੁਲਾਈ ਮੀਟਿੰਗ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੁਆਰਾ ਕੀਤੀ ਜਾ ਰਹੀ ਚੰਗੀ ਕਾਰਗੁਜ਼ਾਰੀ ਨਾਲ ਵਿਰੋਧੀਆਂ ਨੂੰ ਭਾਜੜਾਂ ਪਈਆਂ ਹੋਈਆਂ ਹਨ ਕਿਉਂਕਿ ਉਹ ਸੋਚਦੇ ਸਨ ਕਿ ਕਰਜ਼ੇ ਵਿਚ ਡੁੱਬੇ ਸੂਬੇ ਨੂੰ ਚਲਾਉਣਾ ਔਖਾ ਹੈ, ਜਿਸ ਦਾ ਜਵਾਬ ਕਾਂਗਰਸ ਸਰਕਾਰ ਦੇ 6 ਮਹੀਨਿਆਂ ਤੋਂ ਕੀਤੇ ਜਾ ਰਹੇ ਵਿਕਾਸ ਤੋਂ ਮਿਲਦਾ ਹੈ। ਸ਼ਾਹ ਮਜੀਠਾ ਨੇ ਕਿਹਾ ਕਿ ਅੱਜ ਲੋਕ ਪੰਜਾਬ ਦੀ ਸਰਕਾਰ ਤੋਂ ਖੁਸ਼ ਤੇ ਕੇਂਦਰ ਦੀ ਸਰਕਾਰ ਤੋਂ ਦੁਖੀ ਹਨ ਕਿਉਂਕਿ ਅੱਜ ਹਰ ਦੁਕਾਨਦਾਰ, ਵਪਾਰੀ ਤੇ ਆਮ ਲੋਕ ਜੀ. ਐੱਸ. ਟੀ. ਤੋਂ ਤੰਗ ਹਨ ਅਤੇ ਜਗ੍ਹਾ-ਜਗ੍ਹਾ 'ਤੇ ਮੁਜ਼ਾਹਰੇ ਹੋ ਰਹੇ ਹਨ, ਜਦੋਂ ਕਿ ਇਸ ਦਾ ਖਮਿਆਜ਼ਾ ਅਕਾਲੀ-ਭਾਜਪਾ ਗਠਜੋੜ ਨੂੰ ਆਉਣ ਵਾਲੇ ਸਮੇਂ ਵਿਚ ਵੀ ਭੁਗਤਣਾ ਪਵੇਗਾ।  ਇਸ ਮੌਕੇ ਬਾਊ ਰਮੇਸ਼ ਕੁਮਾਰ, ਸੁਖਜਿੰਦਰ ਸਿੰਘ ਸੁੱਖ ਭੰਗਵਾ, ਜੋਧਾ ਸਿੰਘ ਸੋਹੀਆ, ਮੱਸਾ ਸਿੰਘ ਅਠਵਾਲ, ਹਰਦੀਸ਼ ਸਿੰਘ ਭੰਗਾਲੀ, ਸ਼ੇਰਾ ਕੁਲੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ।
 


Related News