ਅਕਾਲ ਤਖਤ ਦੇ ਜਥੇਦਾਰ ਪਾਖੰਡੀ ਤੇ ਡੇਰਿਆਂ ਦੇ ਬਾਬਿਆਂ ਵਿਰੁੱਧ ਹੁਕਮਨਾਮਾ ਜਾਰੀ ਕਰਨ : ਸੰਧੂ ਰਣੀਕੇ

Friday, April 21, 2017 1:48 PM
ਅਕਾਲ ਤਖਤ ਦੇ ਜਥੇਦਾਰ ਪਾਖੰਡੀ ਤੇ ਡੇਰਿਆਂ ਦੇ ਬਾਬਿਆਂ ਵਿਰੁੱਧ ਹੁਕਮਨਾਮਾ ਜਾਰੀ ਕਰਨ : ਸੰਧੂ ਰਣੀਕੇ

ਅੰਮ੍ਰਿਤਸਰ, (ਦਲਜੀਤ) - ਅੱਜਕਲ ਪੰਜਾਬ ਦੇ ਕੋਨੇ-ਕੋਨੇ ''ਚ ਲੋਕਾਂ ਨਾਲ ਰੱਬ ਦੇ ਨਾਂ ''ਤੇ ਠੱਗੀ ਮਾਰਨ ਵਾਲੀਆਂ ਸੰਸਥਾਵਾਂ ਪੂਰੀ ਤਰ੍ਹਾਂ ਸਰਗਰਮ ਹਨ, ਜੋ ਪੰਜਾਬੀਆਂ ਦੀਆਂ ਜੇਬਾਂ ''ਤੇ ਦਿਨ-ਦਿਹਾੜੇ ਡਾਕੇ ਮਾਰ ਰਹੀਆਂ ਹਨ। ਇਨ੍ਹਾਂ ਸੰਸਥਾਵਾਂ ਦੇ ਆਗੂ ਲੋਕਾਂ ਨੂੰ ਧਰਮ ਦੇ ਨਾਂ ''ਤੇ ਗੁੰਮਰਾਹ ਕਰ ਕੇ ਉਨ੍ਹਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ ਅਤੇ ਭੋਲੇ-ਭਾਲੇ ਲੋਕ ਬੜੀ ਆਸਾਨੀ ਨਾਲ ਇਨ੍ਹਾਂ ਦੇ ਚੁੰਗਲ ''ਚ ਆ ਜਾਂਦੇ ਹਨ ਅਤੇ ਚਿੱਟੇ ਦਿਨ ਇਹ ਲੋਕ ਇਨ੍ਹਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ, ਭਾਵੇਂ ਕਿ ਅੱਜ ਪੰਜਾਬ ਤਰੱਕੀ ਦੀਆਂ ਮੰਜ਼ਿਲਾਂ ਨੂੰ ਸਰ ਕਰ ਰਿਹਾ ਹੈ ਪਰ ਡੇਰਿਆਂ ਦੇ ਬਾਬਿਆਂ ਵੱਲੋਂ ਲੋਕਾਂ ਦੀ ਅੰਨ੍ਹੀ ਲੁੱਟ ਹੋਣ ਦਾ ਗ੍ਰਾਫ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ।
ਪੰਜਾਬ ਦੀ ਇਸ ਪਵਿੱਤਰ ਧਰਤੀ ''ਤੇ ਘਰ-ਘਰ ਧੂਣੀਆਂ ਧੁਖਾਈ ਡੇਰਿਆਂ ''ਚ ਡੇਰੇ ਲਾਈ ਬੈਠੇ ਇਹ ਪਾਖੰਡੀ ਬਾਬੇ ਲੋਕਾਂ ਨੂੰ ਧਰਮ ਦੇ ਅਸਲ ਮਾਰਗ ਤੋਂ ਪਰ੍ਹੇ ਹਟਾ ਕੇ ਉਨ੍ਹਾਂ ਨੂੰ ਅਗਿਆਨਤਾ ਦੇ ਹਨੇਰੇ ਵੱਲ ਧੱਕ ਰਹੇ ਹਨ, ਜੋ ਕਿ ਸਾਡੇ ਸਮਾਜ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਹ ਪਾਖੰਡੀ ਸਾਧ ਰੱਬ ਦਾ ਰੂਪ ਧਾਰਨ ਕਰ ਕੇ ਲੋਕਾਂ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਦੇ ਦਾਅਵੇ ਕਰਦੇ ਹਨ ਅਤੇ ਭੋਲੇ-ਭਾਲੇ ਲੋਕ ਵੀ ਬੜੀ ਆਸਾਨੀ ਨਾਲ ਇਨ੍ਹਾਂ ਦੇ ਚੁੰਗਲ ''ਚ ਫਸ ਜਾਂਦੇ ਹਨ। ਇਹ ਪਾਖੰਡੀ ਬਾਬੇ ਆਪਣੇ-ਆਪ ਨੂੰ ਰੱਬ ਤੋਂ ਘੱਟ ਨਹੀਂ ਸਮਝਦੇ ਅਤੇ ਲੋਕਾਂ ਦੀ ਹਰ ਮੁਸ਼ਕਿਲ ਨੂੰ ਹੱਲ ਕਰ ਦੇਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਮਗਰ ਜੋੜ ਲੈਂਦੇ ਹਨ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮਾਝੇ ਦੇ ਉੱਘੇ ਸਮਾਜ ਸੇਵਕ ਪੂਰਨ ਸਿੰਘ ਸੰਧੂ ਰਣੀਕੇ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਅੰਤਰਰਾਸ਼ਟਰੀ ਵਾਹਗਾ ਅਟਾਰੀ ਦੇ ਪਿੰਡ ਢੋਡੀਵਿੰਡ ਦੇ ਮੇਨ ਰੋਡ ''ਤੇ ਸਥਿਤ ਇਕ ਡੇਰੇ ਦੇ ਬਾਬੇ ਵੱਲੋਂ ਆਪੇ ਹੀ ਗੁਰਦੁਆਰਾ ਸਾਹਿਬ ਤਿਆਰ ਕਰ ਕੇ ਤੇ ਆਪਣੀ ਮਨਮਰਜ਼ੀ ਨਾਲ ਉਕਤ ਡੇਰੇ ਦਾ ਨਾਂ ਗੁ. ਬਖਸ਼ਿਸ਼ ਧਾਮ ਰੱਖਿਆ ਗਿਆ ਹੈ, ਜਿਸ ਕਾਰਨ ਦੂਰ-ਦੁਰਾਡੇ ਤੋਂ ਵਾਹਗਾ ਬਾਰਡਰ ਦੀ ਰਿਟਰੀਟ ਸੈਰਾਮਨੀ ਦੇਖਣ ਆਉਣ ਵਾਲੇ ਸੈਲਾਨੀ ਅਤੇ ਇਲਾਕੇ ਦੇ ਲੋਕ ਇਸ ਗੁਰਦੁਆਰਾ ਸਾਹਿਬ ਨੂੰ ਇਤਿਹਾਸਕ ਗੁਰਦੁਆਰਾ ਹੀ ਸਮਝਦੇ ਹਨ।
ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਡੇਰਿਆਂ ਦੇ ਬਾਬਿਆਂ ਵੱਲੋਂ ਬਣਾਏ ਜਾ ਰਹੇ ਗੁਰਦੁਆਰਿਆਂ ''ਤੇ ਪੂਰਨ ਪਾਬੰਧੀ ਲਾਉਣ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਇਤਿਹਾਸਕ ਅਤੇ ਮਿਥਿਹਾਸਕ ਗੁਰਦੁਆਰਿਆਂ ਤੋਂ ਭਲੀਭਾਂਤ ਜਾਣੂ ਹੋ ਸਕੇ ਕਿਉਂਕਿ ਇਨ੍ਹਾਂ ਮਿਥਿਹਾਸਕ ਗੁਰਦੁਆਰਿਆਂ ''ਚ ਪਾਖੰਡਵਾਦ ਤੋਂ ਸਿਵਾਏ ਹੋਰ ਕੁਝ ਨਹੀਂ ਚੱਲਦਾ ਤੇ ਇਹ ਪਾਖੰਡੀ ਬਾਬੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਭਰਮਜਾਲ ''ਚ ਫਸਾ ਕੇ ਲੋਕਾਂ ਨੂੰ ਗੁੰਮਰਾਹ ਕਰ ਕੇ ਉਨ੍ਹਾਂ ਦੀ ਚੰਗੀ ਲੁੱਟ ਕਰ ਰਹੇ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਪਾਖੰਡੀ ਬਾਬਿਆਂ ਵਿਰੁੱਧ ਹੁਕਮਨਾਮਾ ਜਾਰੀ ਕਰ ਕੇ ਇਨ੍ਹਾਂ ਨੂੰ ਨਕੇਲ ਪਾਉਣ ਤਾਂ ਜੋ ਲੋਕਾਂ ਨੂੰ ਵਹਿਮਾਂ-ਭਰਮਾਂ ''ਚੋਂ ਕੱਢ ਕੇ ਬਾਣੀ ਅਤੇ ਬਾਣੇ ਨਾਲ ਜੋੜਿਆ ਜਾ ਸਕੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!