ਬਾਦਲਾਂ ਦੀਆਂ ਮਹਿੰਗੀਆਂ ਬੱਸਾਂ 'ਤੇ ਠੱਲ ਪਾਉਣ ਲਈ ਪੀ. ਆਰ. ਟੀ. ਸੀ ਨੇ ਕੱਸੀ ਕਮਰ, 2 ਤੋਂ 4 ਗੁਣਾ ਘਟਾਇਆ ਕਿਰਾਇਆ

06/26/2017 12:27:39 PM

ਲੁਧਿਆਣਾ — ਪੰਜਾਬ ਤੋਂ ਦਿੱਲੀ ਏਅਰਪੋਰਟ ਜਾਣ ਵਾਲੀਆਂ ਬਾਦਲ ਪਰਿਵਾਰ ਦੀ ਇੰਡੋ-ਕੈਨੇਡੀਅਨ ਬੱਸਾਂ ਤੋਂ ਕਰੀਬ ਤਿੰਨ ਗੁਣਾ ਸਸਤੀ ਯਾਤਰਾ ਲਈ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀ. ਆਰ. ਟੀ. ਸੀ.) ਨੇ ਵਾਲਵੋ ਬੱਸ ਏਅਰਪੋਰਟ ਲਈ ਸ਼ੁਰੂ ਕੀਤੀ ਹੈ। ਪੰਜਾਬ ਤੋਂ ਫਿਲਹਾਲ ਪੰਜ ਬੱਸਾਂ ਹੀ ਜਾਣੀਆਂ ਸ਼ੁਰੂ ਹੋਈਆਂ ਹਨ। ਮਹਿਕਮੇ ਦਾ ਦਾਅਵਾ ਹੈ ਕਿ ਆਉਣ ਵਾਲੇ ਤਿੰਨ ਮਹੀਨਿਆਂ 'ਚ 15 ਤੋਂ 20 ਬੱਸਾਂ ਦਿੱਲੀ ਏਅਰਪੋਰਟ ਲਈ ਸ਼ੁਰੂ ਹੋ ਜਾਵੇਗੀ।
ਇਸ ਤੋਂ ਪਹਿਲਾਂ ਸਿਰਫ ਪ੍ਰਾਈਵੇਟ ਤੌਰ 'ਤੇ ਬਾਦਲ ਪਰਿਵਾਰ ਦੀ ਇੰਡੋ-ਕੈਨੇਡੀਅਨ ਬੱਸਾਂ ਹੀ ਦਿੱਲੀ ਏਅਰਪੋਰਟ ਜਾ ਰਹੀਆਂ ਹਨ, ਜਿਨ੍ਹਾਂ 'ਚ ਯਾਤਰੀਆਂ ਨੂੰ ਕਾਫੀ ਮਹਿੰਗਾ ਸਫਰ ਕਰਨਾ ਪੈ ਰਿਹਾ ਹੈ। ਲੁਧਿਆਣਾ ਤੋਂ ਦਿੱਲੀ ਏਅਰਪੋਰਟ ਤਕ ਲਈ ਇੰਡੋ-ਕੈਨੇਡੀਅਨ 'ਚ 2400 ਤੋਂ 2800 ਰੁਪਏ ਦੇਣੇ ਪੈ ਰਹੇ ਹਨ। ਉਥੇ ਹੀ ਪੀ. ਆਰ. ਟੀ. ਸੀ. 'ਚ ਦੋ ਗੁਣਾ ਸਸਤਾ ਵਾਲਵੋ ਦਾ ਸਫਰ ਲੁਧਿਆਣਾ ਤੋਂ ਦਿੱਲੀ ਏਅਰਪੋਰਟ ਲਈ ਸਿਰਫ 860 ਰੁਪਏ ਹੀ ਕਿਰਾਇਆ ਲਗਦਾ ਹੈ। ਪੀ. ਆਰ. ਟੀ. ਸੀ. ਮਹਿਕਮੇ ਵਲੋਂ ਸਸਤੇ ਵਾਲਵੋ ਦੇ ਸਫਰ ਤੋਂ ਪੰਜਾਬ ਦੇ ਯਾਤਰੀਆਂ ਨੂੰ ਹੁਣ ਏਅਰਪੋਰਟ ਤਕ ਜਾਣ ਲਈ ਮਹਿੰਗੀ ਟੈਕਸ ਤੇ ਇੰਡੋ-ਕੈਨੇਡੀਅਨ ਬੱਸਾਂ ਦਾ ਮਹਿੰਗਾ ਸਫਰ ਨਹੀਂ ਕਰਨਾ ਪਵੇਗਾ।

ਬੱਸਾਂ ਚਲਣ ਦਾ ਸਮਾਂ
ਜਲੰਧਰ ਤੋਂ ਸਵੇਰੇ 8.20 ਵਜੇ ਚਲ ਕੇ ਲੁਧਿਆਣਾ ਤੋਂ 10 ਵਜੇ ਰਵਾਨਾ ਹੋਵੇਗੀ ਤੇ ਸ਼ਾਮ 4.30 ਵਜੇ ਦਿੱਲੀ ਏਅਰਪੋਰਟ
ਅੰਮ੍ਰਿਤਸਰ ਤੋਂ ਦੁਪਹਿਰ 3.45 ਵਜੇ ਚਲ ਕੇ ਜਲੰਧਰ ਤੋਂ ਸ਼ਾਮ 6ਵਜੇ ਰਵਾਨਾ ਹੋਵੇਗੀ। ਇਹ ਬੱਸ ਲੁਧਿਆਣਾ ਤੋਂ ਸ਼ਾਮ 7.50ਵਜੇ ਚਲ ਕੇ ਰਾਤ 2.30ਵਜੇ ਏਅਰਪੋਰਟ ਪਹੁੰਚੇਗੀ।
ਜਲੰਧਰ ਤੋਂ ਸ਼ਾਮ 7 ਵਜੇ ਚਲੀ ਬੱਸ ਲੁਧਿਆਣਾ ਤੋਂ ਸ਼ਾਮ 8.50 ਵਜੇ ਰਵਾਨਾ ਹੋ ਕੇ ਰਾਤ 3.30 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ।
ਪਟਿਆਲਾ ਤੋਂ ਸ਼ਾਮ 4 ਵਜੇ ਰਵਾਨਾ ਹੋਏ ਬੱਸ ਅੰਬਾਲਾ ਹੁੰਦੇ ਹੋਈ ਰਾਤ 9.30 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ।
ਪਟਿਆਲਾ ਤੋਂ ਸ਼ਾਮ ਨੂੰ 4.45 ਵਜੇ ਰਵਾਨਾ ਹੋਵੇਗੀ ਤੇ ਰਾਤ ਕਰੀਬ 10.15 ਵਜੇ ਦਿੱਲੀ ਏਅਰਪੋਰਟ ਪਹੁੰਚੇਗੀ।
ਪੀ. ਆਰ. ਟੀ. ਸੀ. ਵਲੋਂ ਫਿਲਹਾਲ ਅਜੇ ਪੰਜ ਬੱਸਾਂ ਦੇ ਪਰਮਿਟ ਦਿੱਲੀ ਏਅਰਪੋਰਟ ਲਈ ਮਿਲੇ ਹਨ। ਮਹਿਕਮੇ ਵਲੋਂ ਤੇ ਬੱਸਾਂ ਦੀ ਗਿਣਤੀ ਏਅਰਪੋਰਟ ਤਕ ਵਧਾਉਣ ਲਈ ਪਰਮਿਟ ਅਪਲਾਈ ਕੀਤੇ ਹੋਏ ਹਨ। ਪੰਜਾਬ ਦੇ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਤੋਂ 5 ਬੱਸਾਂ ਦੀ ਸ਼ੁਰੂਆਤ ਦਿੱਲੀ ਏਅਰਪੋਰਟ ਤਕ ਹੋਈ ਹੈ। 


Related News