ਖੇਤੀਬਾੜੀ ਮਹਿਕਮੇ ਨੇ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਵਾਹੁਣ ਲਈ ਪ੍ਰਦਰਸ਼ਨੀ ਲਗਾ ਕੇ ਕੀਤਾ ਪ੍ਰੇਰਿਤ

10/19/2017 4:11:24 PM


ਝਬਾਲ (ਨਰਿੰਦਰ) - ਗ੍ਰੀਨ ਟ੍ਰਿਬੀਊਨਲ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸਨਰ ਸ੍ਰੀ ਪ੍ਰਦੀਪ ਕੁਮਾਰ ਸਭਰਵਾਲ ਰਹਿਨੁਮਾਈ ਵਿਚ ਸ. ਪ੍ਰਤਾਪ ਸਿੰਘ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਦੀ ਦੇਖ ਰੇਖ ਹੇਠ ਡਾ.ਕਿਰਪਾਲ ਸਿੰਘ ਢਿੱਲੋਂ ਬਲਾਕ ਖੇਤੀਬਾੜੀ ਅਫਸਰ ਤਰਨ ਤਾਰਨ ਦੀ ਅਗਵਾਈ 'ਚ ਝਬਾਲ ਵਿਖੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਤੇ ਰਹਿੰਦ-ਖੂੰਦ ਨੂੰ ਅੱਗ ਨਾ ਲਾ ਕੇ ਜ਼ਮੀਨ ਵਿਚ ਵਹਾਉਣ ਲਈ ਜਾਗਰੂਕ ਕੀਤਾ ਗਿਆ।ਇਸ ਸਮੇਂ ਝਬਾਲ ਵਾਸੀ ਕਿਸਾਨ ਗੁਰਵਿੰਦਰ ਸਿੰਘ ਹੀਰਾ ਦੀ 50 ਏਕੜ ਦੇ ਕਰੀਬ ਜ਼ਮੀਨ 'ਚ ਪਰਾਲੀ ਦੇ ਨਾੜ ਨੂੰ ਬਿਨਾ ਸਾੜੇ ਪੈਲੀਆਂ 'ਚ ਵਹਾਉਣ ਲਈ ਪ੍ਰਦਰਸ਼ਨੀ ਲਗਾ ਕੇ ਪਰਾਲੀ ਖੇਤਾਂ 'ਚ ਵਾਹੀ ਗਈ ਤੇ ਹੋਰ ਕਿਸਾਨ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਹਾਜ਼ਰ ਕਿਸਾਨ ਨੁੰੰ ਸੰਬੋਧਨ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਦੇ ਝੋਨੇ ਦੀ ਪਰਾਲੀ ਨੁੰ ਅੱਗ ਨਾਲ ਹੋਣ ਵਾਲੇ ਨੁਕਸਾਨ ਤੇ ਬਿਮਾਰੀਆਂ ਬਾਰੇ ਜਾਣੂੰ ਕਰਵਾਇਆਂ ।ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਨੇ ਦੱਸਿਆਂ ਕਿ ਕਣਕ ਦਾ ਬੀਜ ਬਲਾਕ ਦਫਤਰਾ ਵਿਚ ਪਹੁੰਚ ਗਿਆਂ ਹੈ ਤੇ ਕੋਈ ਵੀ ਜਿੰੰਮੀਦਾਰ ਕੰੰਮ ਕਾਜ ਵਾਲੇ ਦਿਨ ਬੀਜ ਦਫਤਰ ਤੋਂ ਪ੍ਰਾਪਤ ਕਰ ਸਕਦਾ ਹੈ।ਇਸ ਤੋਂ ਬਾਅਦ ਖਾਦਾ ਦੇ ਡੀਲਰਾ ਨੂੰ ਪੀ.ਐਸ ਮਸ਼ੀਂਨ ਬਾਰੇ ਜਾਣਕਾਰੀ ਦਿੱਤੀ ।ਖੇਤੀਬਾੜੀ ਅਫਸਰ ਡਾ.ਕਿਰਪਾਲ ਸਿੰਘ ਢਿੱਲੋ, ਅਸ਼ਵਨੀ ਕੁਮਾਰ ਏ. ਡੀ, ਗੁਰਪੀ੍ਰਤ ਸਿੰਘ, ਹਰਿੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ ਹਾਜ਼ਰ ਸਨ।

ਝੋਨੇ ਦੀ ਪਰਾਲੀ ਨੂੰ ਜ਼ਮੀਨ 'ਚ ਸਾੜਨ ਤੋਂ ਬਿਨ੍ਹਾਂ ਕੋਈ ਚਾਰਾਂ ਨਹੀਂ - ਕਿਸਾਨ ਆਗੂ 
ਇਸ ਮੌਕੇ ਹਾਜ਼ਰ ਕਿਸਾਨ ਮਲਕੀਤ ਸਿੰਘ, ਚਰਨਜੀਤ ਸਿੰਘ ਛਾਪਾ, ਮਾ.ਨੱਥਾ ਸਿੰਘ ,ਸਰਬਜੀਤ ਸਿੰਘ ਆਦਿ ਨੇ ਕਿਹਾ ਕਿ ਬੇਸ਼ਕ ਖੇਤੀਬਾੜੀ ਵਿਭਾਗ ਵੱਲੋ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਪਰ ਪਰਾਲੀ ਨੂੰ ਸਾੜਨ ਤੋਂ ਬਿਨ੍ਹਾਂ ਕੋਈ ਚਾਰਾਂ ਨਹੀਂ, ਕਿਉਕਿ ਖੇਤੀਬਾੜੀ ਵਿਭਾਗ ਵਾਲੇ ਪਰਾਲੀ ਨੂੰ ਨਸ਼ਟ ਕਰਨ ਲਈ ਜੋ ਤਰੀਕਾ ਦੱਸਦੇ ਹਨ ਉਹ ਬਹੁਤ ਮਹਿੰਗਾ ਹੈ, ਹਰੇਕ ਕਿਸਾਨ ਦੇ ਵੱਸ ਦੇ ਦੀ ਗੱਲ ਨਹੀ । ਉਨਾਂ ਕਿਹਾ ਕਿ ਕਿਸਾਨਾਂ ਨੂੰ ਘੱਟੋ ਘੱਟ 8 ਘੰਟੇ ਰੋਜ਼ਾਨਾਂ ਬਿਜਲੀ ਮਿਲਣੀ ਚਾਹੀਦੀ ਹੈ।ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਪ੍ਰਤਾਪ ਸਿੰਘ ਨੇ ਕਿਹਾ ਕਿ ਬਿਜਲੀ ਦੀ ਕਿਲਤ ਸਬੰਧੀ ਜਲਦੀ ਹੀ ਉਚ ਅਧਿਅਕਾਰੀਆਂ ਨਾਲ ਗੱਲਬਾਤ ਕੀਤੀ ਜਾਵੇਗੀ।
 


Related News