ਬੀਹਲੇਵਾਲਾ ''ਚ ਖੇਤ ਦਿਵਸ ਮਨਾਇਆ ਗਿਆ

10/20/2017 11:07:06 AM

ਸਾਦਿਕ (ਪਰਮਜੀਤ) - ਮੁੱਖ ਖੇਤੀਬਾੜੀ ਅਫਸਰ ਡਾ. ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਅਫਸਰ ਡਾ. ਦਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਕਪਾਹ ਦਿਵਸ ਪ੍ਰੋਗਰਾਮ ਸਕੀਮ ਅਧੀਨ ਪਿੰਡ ਬੀਹਲੇਵਾਲਾ ਅਤੇ ਢਾਬ ਸ਼ੇਰ ਸਿੰਘ ਵਾਲਾ ਵਿਖੇ ਕਪਾਹ/ਨਰਮੇ ਸਬੰਧੀ ਖੇਤ ਦਿਵਸ ਮਨਾਇਆ ਗਿਆ।ਜਿਸ ਦੌਰਾਨ ਡਾ. ਯਾਦਵਿੰਦਰ ਸਿੰਘ ਏ. ਡੀ. ਓ ਨੇ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੇ ਬੀਜ਼ਾਂ ਸਬੰਧੀ ਜਾਣਕਾਰੀ ਦਿੱਤੀ ਤੇ ਕਿਸਾਨਾਂ ਨੂੰ ਬੀਜ਼ ਸੋਧ ਅਤੇ ਚੰਗੇ ਬੀਜ਼ ਬੀਜਣ ਬਾਰੇ ਸੁਚੇਤ ਕੀਤਾ। ਦਰਸ਼ਨ ਸਿੰਘ ਏ. ਡੀ. ਓ ਨੇ ਮਿੱਟੀ ਪਰਖ ਕਰਾਉਣ ਉਪਰੰਤ ਖੇਤ 'ਚ ਖਾਦਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ। ਡਾ. ਦਵਿੰਦਰ ਸਿੰਘ ਧਾਲੀਵਾਲ ਨੇ ਆਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਨਰਮੇ ਅਤੇ ਕਪਾਹ ਦੀ ਸਹੀ ਤਰੀਕੇ ਨਾਲ ਮੰਡੀਕਰਨ ਅਤੇ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਏ. ਐੱਸ. ਆਈ ਦਵਿੰਦਰ ਸਿੰਘ, ਸੁਖਦੀਪ ਸਿੰਘ, ਮਹਿੰਦਰ ਸਿੰਘ ਬੇਲਦਾਰ, ਬੂਟਾ ਸਿੰਘ ਰੋਮਾਣਾ, ਜਸਵੀਰ ਸਿੰਘ ਪੰਚ ਸਮੇਤ ਅਨੇਕਾਂ ਕਿਸਾਨ ਹਾਜ਼ਰ ਸਨ।


Related News