ਵਾਲ ਕੱਟਣ ਦੀਆਂ ਘਟਨਾਵਾਂ ਤੋਂ ਬਾਅਦ ਲੋਕ ਵਹਿਮ ਕਰਨ ਨੂੰ ਮਜਬੂਰ

08/16/2017 1:02:02 PM


ਗਿੱਦੜਬਾਹਾ(ਸੰਧਿਆ) - ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਲੋਕਾਂ ਦੇ ਵਾਲ ਕੱਟਣ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਤੋਂ ਬਚਾਅ ਲਈ ਹੁਣ ਲੋਕਾਂ ਨੇ ਵਹਿਮ-ਭਰਮ ਸ਼ੁਰੂ ਕਰਦੇ ਹੋਏ ਆਪਣੇ ਘਰਾਂ ਦੇ ਬਾਹਰ ਨਿੰਮ ਬੰਨ੍ਹ ਲਈ, ਮਹਿੰਦੀ ਨਾਲ ਪੰਜੇ ਅਤੇ ਤ੍ਰਿਸ਼ੂਲ ਬਣਾ ਲਏ ਹਨ। ਇਨ੍ਹਾਂ ਘਟਨਾਵਾਂ ਕਾਰਨ ਗਿੱਦੜਬਾਹਾ ਪਿੰਡ ਦੇ ਸਾਰੇ ਘਰਾਂ ਦੀਆਂ ਔਰਤਾਂ ਇਨ੍ਹਾਂ ਵਹਿਮਾਂ-ਭਰਮਾਂ ਵਿਚ ਫਸਦੀਆਂ ਜਾ ਰਹੀਆਂ ਹਨ। ਵਾਲ ਤੇ ਗੁੱਤਾਂ ਕੱਟਣ ਨੂੰ ਸ਼ਰਾਰਤੀ ਅਨਸਰਾਂ ਨੇ ਵੀ ਅੰਜਾਮ ਦਿੱਤਾ ਤੇ ਕਈ ਲੜਕੀਆਂ ਨੇ ਪੋਨੀ ਰੱਖਣ ਲਈ ਆਪਣੇ ਹੀ ਵਾਲ ਕੱਟ ਦਿੱਤੇ ਅਤੇ ਕਹਿ ਦਿੱਤਾ ਆਪਣੇ-ਆਪ ਹੀ ਰਾਤ ਨੂੰ ਸੁੱਤੇ ਸਮੇਂ ਵਾਲ ਕੱਟੇ ਗਏ, ਜਿਸ ਨਾਲ ਹੋਰਨਾਂ ਪਿੰਡਾਂ ਦੇ ਲੋਕਾਂ ਵਿਚ ਡਰ ਪੈਦਾ ਹੋ ਗਿਆ ਤੇ ਉਹ ਵਹਿਮ-ਭਰਮ ਅਪਣਾਉਣ ਲਈ ਮਜਬੂਰ ਹੋ ਗਏ।


Related News