ਇਟਲੀ ਤੋਂ ਪਰਤੀ ਔਰਤ ਦਾ ਪਰਸ ਖੋਹਿਆ

11/19/2017 6:40:02 AM

ਫਗਵਾੜਾ, (ਜਲੋਟਾ, ਰੁਪਿੰਦਰ ਕੌਰ)- ਮੇਹਲੀ ਗੇਟ ਇਲਾਕੇ 'ਚ ਇਟਲੀ ਤੋਂ ਫਗਵਾੜਾ ਆਈ ਇਕ ਐੱਨ. ਆਰ. ਆਈ. ਔਰਤ ਤੋਂ ਲੁਟੇਰਿਆਂ ਵੱਲੋਂ ਉਸ ਦਾ ਪਰਸ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤਾ ਦੇ ਬਿਆਨਾਂ 'ਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਊਸ਼ਾ ਰਾਣੀ ਇਟਲੀ ਤੋਂ ਫਗਵਾੜਾ ਦੇ ਰਵਿੰਦਰ ਨਗਰ ਵਿਚ ਆਪਣੇ ਭਰਾ ਦੇ ਘਰ ਰੁਕੀ ਹੋਈ ਹੈ। ਬੀਤੇ ਦਿਨੀਂ ਉਹ ਮੇਹਲੀ ਗੇਟ ਇਲਾਕੇ ਵਿਚ ਰਿਕਸ਼ੇ 'ਤੇ ਜਾ ਰਹੀ ਸੀ ਕਿ ਇਸ ਦੌਰਾਨ 2 ਨੌਜਵਾਨ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਪਰਸ ਵਿਚ ਇਟਲੀ ਦੇ ਦਸਤਾਵੇਜ਼, ਪਾਸਪੋਰਟ, 2000 ਯੂਰੋ ਤੇ 4000 ਰੁਪਏ ਭਾਰਤੀ ਕਰੰਸੀ ਸੀ। ਪੀੜਤਾ ਮਹਿਲਾ ਊਸ਼ਾ ਰਾਣੀ ਪਤਨੀ ਜਤਿੰਦਰ ਰਾਮ ਵਾਸੀ ਇਟਲੀ ਦਾ ਉਕਤ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਇਸ ਵੀਡੀਓ ਵਿਚ ਪੀੜਤਾ ਫਗਵਾੜਾ ਵਾਸੀਆਂ ਤੋਂ ਮਦਦ ਤੇ ਇਨਸਾਫ ਦੀ ਗੁਹਾਰ ਲਾ ਰਹੀ ਹੈ। ਪੀੜਤਾ ਨੇ ਪੁਲਸ ਦੇ Àੁੱਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਾਈ ਹੈ।


Related News