ਪਨਬਸ ਦੇ ਕੰਡੈਕਟਰ ਨਾਲ ਵਾਪਰਿਆ ਭਿਆਨਕ ਹਾਦਸਾ, ਮੌਤ

10/17/2017 6:28:30 PM

ਬਟਾਲਾ (ਸੈਂਡੀ) : ਬੀਤੀ ਦੇਰ ਰਾਤ ਬਟਾਲਾ ਗੁਰਦਾਸਪੁਰ ਰੋਡ ਤੇ ਟ੍ਰੈਕਟਰ-ਟਰਾਲੀ ਵਿਚ ਵੱਜਣ ਨਾਲ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੌਂਕੀ ਦਿਆਲਗੜ੍ਹ ਦੇ ਇੰਚਾਰਜ ਏ. ਐੱਸ. ਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਕੋਮਲਪ੍ਰੀਤ ਪੁੱਤਰ ਗੋਬਿੰਦ ਸਿੰਘ ਵਾਸੀ ਤਲਵੰਡੀ ਵਿਰਕ ਜੋ ਜਲੰਧਰ ਵਿਖੇ ਰੋਡਵੇਜ਼ ਦੀ ਪਨਬਸ ਵਿਚ ਕੰਡੈਕਟਰੀ ਕਰਦਾ ਸੀ ਅਤੇ ਬੀਤੀ ਰਾਤ ਡਿਊਟੀ ਖਤਮ ਹੋਣ ਉਪਰੰਤ ਮੋਟਰਸਾਈਕਲ 'ਤੇ ਸਵਾਰ ਹੋ ਕਿ ਆਪਣੇ ਘਰ ਜਾ ਰਿਹਾ ਸੀ ਕਿ ਸਤਕੋਹਾ ਮੋੜ 'ਤੇ ਬਿਨਾਂ ਲਾਈਟਾਂ ਤੋਂ ਸੜਕ ਕਿਨਾਰੇ ਖੜੇ ਟ੍ਰੈਕਟਰ-ਟਰਾਲੀ ਵਿਚ ਇਸ ਦਾ ਮੋਟਰਸਾਈਕਲ ਵੱਜ ਗਿਆ। ਜਿਸ ਕਾਰਨ ਇਸ ਦੀ ਮੌਤ ਹੋ ਗਈ।
ਏ. ਐਸ. ਆਈ ਨੇ ਦੱਸਿਆ ਕਿ ਮ੍ਰਿਤਕ ਦੇ ਤਾਏ ਸੁਰਿੰਦਰ ਸਿੰਘ ਦੇ ਬਿਆਨਾਂ 'ਤੇ ਥਾਣਾ ਸਦਰ ਵਿਖੇ ਟ੍ਰੈਕਟ-ਟਰਾਲੀ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News