ਆਟੋ ਤੇ ਬਲੈਰੋ ''ਚ ਟੱਕਰ, 6 ਜ਼ਖਮੀ

01/17/2018 3:56:26 PM


ਮੋਗਾ (ਆਜ਼ਾਦ) - ਕੋਟਕਪੂਰਾ ਬਾਈਪਾਸ ਦੇ ਚੜਿੱਕ ਚੌਕ ਨੇੜੇ ਤੇਜ਼ ਰਫਤਾਰ ਬਲੈਰੋ ਗੱਡੀ ਦੀ ਲਪੇਟ 'ਚ ਆ ਕੇ ਆਟੋ (ਥ੍ਰੀ-ਵ੍ਹੀਲਰ) 'ਚ ਸਵਾਰ 6 ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਮੋਗਾ 'ਚ ਦਾਖਲ ਕਰਵਾਉਣਾ ਪਿਆ। 
ਜਾਣਕਾਰੀ ਅਨੁਸਾਰ ਤਲਵੰਡੀ ਭਾਈ ਨਿਵਾਸੀ ਲਖਵਿੰਦਰ ਸਿੰਘ ਆਟੋ ਚਾਲਕ ਆਪਣੇ ਆਟੋ 'ਤੇ ਸਵਾਰੀਆਂ ਲੈ ਕੇ ਤਲਵੰਡੀ ਭਾਈ ਤੋਂ ਬੁੱਧ ਸਿੰਘ ਵਾਲਾ ਵਿਖੇ ਭੋਗ 'ਤੇ ਜਾ ਰਿਹਾ ਸੀ, ਜਦੋਂ ਉਹ ਚੜਿੱਕ ਚੌਕ ਕੋਲ ਸਥਿਤ ਪੈਟਰੋਲ ਪੰਪ ਤੋਂ ਤੇਲ ਪਵਾਉਣ ਉਪਰੰਤ ਆਪਣਾ ਆਟੋ ਜੀ. ਟੀ. ਰੋਡ 'ਤੇ ਚੜ੍ਹਾਉਣ ਲੱਗਾ ਤਾਂ ਤੇਜ਼ ਰਫਤਾਰ ਬਲੈਰੋ ਗੱਡੀ ਨਾਲ ਉਸ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਚਾਲਕ ਲਖਵਿੰਦਰ ਸਿੰਘ, ਗੋਰਾ ਸਿੰਘ, ਮਨਜੀਤ ਕੌਰ, ਕਾਂਤਾ ਰਾਣੀ, ਗੁਰਮੀਤ ਕੌਰ ਅਤੇ ਰਾਜਪ੍ਰੀਤ ਕੌਰ ਵਾਸੀਆਨ ਤਲਵੰਡੀ ਭਾਈ ਜ਼ਖਮੀ ਹੋ ਗਏ। ਬਲੈਰੋ ਗੱਡੀ ਚਾਲਕ ਭੱਜਣ 'ਚ ਸਫਲ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਸ ਕਰਮਚਾਰੀ ਮੌਕੇ 'ਤੇ ਪੁੱਜੇ।


Related News