ਆਵਾਰਾ ਪਸ਼ੂ ਨੇ ਲਈ ਬਜ਼ੁਰਗ ਦੀ ਜਾਨ

12/12/2017 2:26:08 AM

ਭੀਖੀ(ਤਾਇਲ)-ਪਿੰਡ ਮੱਤੀ ਵਿਖੇ ਆਵਾਰਾ ਪਸ਼ੂ ਵੱਲੋਂ ਇਕ ਬਜ਼ੁਰਗ ਨੂੰ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਪ੍ਰਸ਼ੋਤਮ ਗਰਗ ਨੇ ਦੱਸਿਆ ਕਿ ਅਤਲਾ ਰੋਡ 'ਤੇ ਗੁਰੂ ਘਰ ਦੇ ਨਜ਼ਦੀਕ ਇਕ ਆਵਾਰਾ ਪਸ਼ੂ ਨੇ ਖੇਤਾਂ ਤੋਂ ਪਰਤ ਰਹੇ ਸੱਜਣ ਸਿੰਘ ਪੁੱਤਰ ਹਜ਼ੂਰਾ ਸਿੰਘ (62) ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਭੀਖੀ ਪੁਲਸ ਨੇ ਬਣਦੀ ਕਾਰਵਾਈ ਕਰ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਗਰੀਬ ਪਰਿਵਾਰ ਨਾਲ ਸਬੰਧਿਤ ਸੀ। ਸਰਪੰਚ ਪ੍ਰਸ਼ੋਤਮ ਮੱਤੀ ਨੇ ਮਾਰਕੀਟ ਕਮੇਟੀ ਭੀਖੀ ਤੋਂ ਮੰਗ ਕੀਤੀ ਹੈ ਕਿ ਖੇਤੀ ਹਾਦਸਾ ਸਕੀਮ ਤਹਿਤ ਮ੍ਰਿਤਕ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।


Related News