ਚੌਲਾਂਗ ਨੇੜੇ ਵਾਪਰੇ ਹਾਦਸੇ ''ਚ 2 ਨੌਜਵਾਨਾਂ ਦੀ ਮੌਤ

11/19/2017 5:11:30 AM

ਅੱਪਰਾ(ਦੀਪਾ)-ਬੀਤੇ ਦਿਨ ਕਰੀਬੀ ਪਿੰਡ ਜੱਜਾ ਖੁਰਦ ਤਹਿ. ਫਿਲੌਰ ਦੇ ਨੌਜਵਾਨ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਹੋਣ ਕਾਰਨ ਇਲਾਕੇ ਭਰ 'ਚ ਸੋਗ ਦੀ ਲਹਿਰ ਫੈਲ ਗਈ। ਕਰੀਬੀ ਪਿੰਡ ਜੱਜਾ ਖੁਰਦ ਦਾ ਨੌਜਵਾਨ ਸ਼ਿੰਦਰਪਾਲ ਉਰਫ ਪ੍ਰਿੰਸ (25) ਪੁੱਤਰ ਬ੍ਰਿਜ ਮੋਹਨ ਉਰਫ ਲਾਲੀ ਆਪਣੇ ਇਕ ਦੋਸਤ ਨਾਲ ਕਾਰ 'ਚ ਜਾ ਰਿਹਾ ਸੀ ਕਿ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਪਿੰਡ ਚੌਲਾਂਗ ਦੇ ਨਜ਼ਦੀਕ ਕਾਰ ਨੂੰ ਪਿੱਛਿਓਂ ਆ ਰਹੇ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਡਿਵਾਈਡਰ ਪਾਰ ਕਰਕੇ ਦੂਸਰੇ ਪਾਸੇ ਟਰੱਕ ਦੇ ਥੱਲੇ ਜਾ ਵੜੀ। ਹਾਦਸੇ 'ਚ ਦੋਵਾਂ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਹੋ ਜਾਣ ਕਾਰਨ ਇਲਾਕੇ ਭਰ 'ਚ ਸੋਗ ਦੀ ਲਹਿਰ ਫੈਲ ਗਈ।


Related News