ਟਰੇਨ ਦੀ ਲਪੇਟ ''ਚ ਆ ਕੇ ਵਿਅਕਤੀ ਦੀ ਮੌਤ

10/18/2017 3:35:49 AM

ਲੁਧਿਆਣਾ(ਵਿਪਨ)-ਲੁਧਿਆਣਾ ਤੋਂ ਲਾਡੋਵਾਲ ਸਟੇਸ਼ਨ ਦਰਮਿਆਨ ਪੈਂਦੇ ਬੁੱਢਾ ਦਰਿਆ ਪੁਲ ਕੋਲ ਰੇਲਵੇ ਟ੍ਰੈਕ 'ਤੇ ਟਰੇਨ ਦੀ ਲਪੇਟ ਵਿਚ ਆ ਕੇ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਸ ਦੇ ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਪਰਮਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਲੁਧਿਆਣਾ ਤੋਂ ਲਾਡੋਵਾਲ ਰੇਲਵੇ ਸਟੇਸ਼ਨ ਦਰਮਿਆਨ ਪੈਂਦੇ ਇਲਾਕਾ ਕੁੰਦਨ ਪੁਰੀ ਕੋਲ ਬੁੱਢਾ ਦਰਿਆ ਰੇਲਵੇ ਪੁਲੀ ਕਿਲੋਮੀਟਰ ਨੰ.377-19/20 'ਤੇ ਇਕ ਵਿਅਕਤੀ ਦੀ ਟਰੇਨ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ ਹੈ, ਜਿਸ ਕਾਰਨ ਉਹ ਮੌਕੇ 'ਤੇ ਜਾਂਚ ਲਈ ਪੁੱਜੇ ਤੇ ਪਾਇਆ ਕਿ ਮ੍ਰਿਤਕ ਜਿਸ ਦੀ ਉਮਰ 30 ਤੋਂ 35 ਸਾਲ ਦੇ ਕਰੀਬ ਸੀ ਤੇ ਉਹ ਰੇਲਵੇ ਟ੍ਰੈਕ ਪਾਰ ਕਰਦੇ ਸਮੇਂ ਪਿੱਛਿਓਂ ਅਚਾਨਕ ਆਈ ਕਿਸੇ ਤੇਜ਼ ਰਫਤਾਰ ਟਰੇਨ ਦੀ ਲਪੇਟ ਵਿਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਪਰਮਵੀਰ ਨੇ ਦੱਸਿਆ ਕਿ ਮ੍ਰਿਤਕ ਦੇ ਸੱਜੇ ਗੁੱਟ 'ਤੇ ਰਾਮ ਚੰਦਰ ਨਾਮ ਉੱਕਰਿਆ ਹੋਇਆ ਹੈ ਅਤੇ ਇਸ ਤੋਂ ਇਲਾਵਾ ਉਸ ਕੋਲੋਂ ਅਜਿਹਾ ਕੋਈ ਸਾਮਾਨ ਜਾਂ ਦਸਤਾਵੇਜ਼ ਨਹੀਂ ਮਿਲਿਆ, ਜਿਸ ਤੋਂ ਉਸ ਦੀ ਪਛਾਣ ਹੋ ਸਕਦੀ। ਇਸ ਲਈ ਹਾਲ ਦੀ ਘੜੀ ਧਾਰਾ 174 ਵਿਚ ਪਰਚਾ ਦਰਜ ਕਰ ਕੇ ਲਾਸ਼ ਨੂੰ ਪਛਾਣ ਦੇ ਲਈ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ।


Related News