ਬੱਸ ਨੇ ਟਰੈਕਟਰ-ਟਰਾਲੀ ਨੂੰ ਮਾਰੀ ਫੇਟ, ਇਕ ਦੀ ਮੌਤ

01/17/2018 5:47:52 PM

ਸਮਾਣਾ (ਦਰਦ) - ਘੱਗਾ ਨੇੜੇ ਸੜਕ 'ਤੇ ਜਾ ਰਹੀ ਟਰੈਕਟਰ-ਟਰਾਲੀ ਨੂੰ ਕਿਸੇ ਪ੍ਰਾਈਵੇਟ ਬੱਸ ਵਲੋਂ ਮਾਰੀ ਗਈ ਫੇਟ ਕਾਰਣ ਟਰੈਕਟਰ 'ਤੇ ਬੈਠਾ ਵਿਅਕਤੀ ਸੜਕ 'ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਪਰ ਬੱਸ ਚਾਲਕ ਹਾਦਸੇ ਤੋਂ ਬਾਅਦ ਬੱਸ ਸਮੇਤ ਫਰਾਰ ਹੋਣ ਵਿਚ ਸਫਲ ਹੋ ਗਿਆ। ਇਸ ਸਬੰਧ ਵਿਚ ਘੱਗਾ ਪੁਲਸ ਨੇ ਦੱਸਿਆ ਕਿ ਗੁਰਮੇਲ ਸਿੰਘ (58) ਪੁੱਤਰ ਜੰਗ ਸਿੰਘ ਵਾਸੀ ਉਭਿਆ ਆਪਣੇ ਟਰੈਕਟਰ-ਟਰਾਲੀ ਤੇ ਲੱਕੜੀ ਵੇਚ ਕੇ ਵਾਪਸ ਪਿੰਡ ਜਾ ਰਿਹਾ ਸੀ ਤਾਂ ਘੱਗਾ ਨਜਦੀਕ ਪਿੱਛੇ ਤੋਂ ਆ ਰਹੀ ਕਿਸੇ ਪ੍ਰਾਈਵੇਟ ਬੱਸ ਨੇ ਟਰੈਕਟਰ-ਟਰਾਲੀ ਨੂੰ ਫੇਟ ਮਾਰ ਦਿਤੀ। ਜਿਸ ਕਾਰਣ ਉਕਤ ਵਿਅਕਤੀ ਸੜਕ 'ਤੇ ਡਿੱਗ ਗਿਆ ਜਦੋ ਕਿ ਟਰੈਕਟਰ ਚਲਾ ਰਿਹਾ ਉਸ ਦਾ ਪੁੱਤਰ ਬਚ ਗਿਆ। ਸੜਕ ਤੇ ਡਿੱਗੇ ਗੰਭੀਰ ਜ਼ਖਮੀ ਗੁਰਮੇਲ ਸਿੰਘ ਨੂੰ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿਤਾ। 
ਘੱਗਾ ਪੁਲਸ ਅਧਿਕਾਰੀ ਦੇ ਅਨੁਸਾਰ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ। ਪੁਲਸ ਨੇ ਵਾਹਨ ਤੇ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Related News