ਨਵਾਂਸ਼ਹਿਰ ''ਚ ਭਿਆਨਕ ਹਾਦਸਾ, ਪਤੀ-ਪਤਨੀ ਦੀ ਮੌਤ

Monday, June 19, 2017 7:25 PM
ਨਵਾਂਸ਼ਹਿਰ ''ਚ ਭਿਆਨਕ ਹਾਦਸਾ, ਪਤੀ-ਪਤਨੀ ਦੀ ਮੌਤ

ਨਵਾਂਸ਼ਹਿਰ : ਨਵਾਂਸ਼ਹਿਰ ਦੇ ਚੰਡੀਗੜ੍ਹ ਹਾਈਵੇ 'ਤੇ ਪਿੰਡ ਸਨਾਵਾ ਨੇੜੇ ਇਕ ਕਾਰ ਅਤੇ ਮੋਟਰਾਸਈਕਲ ਦੀ ਭਿਆਨਕ ਟੱਕਰ ਵਿਚ ਦੋ ਦੀ ਮੌਤ ਹੋ ਗਈ ਜਦਕਿ ਦੋ ਲੜਕੀਆਂ ਜ਼ਖਮੀ ਹੋ ਗਈਆਂ। ਮੋਟਰਸਾਈਕਲ ਸਵਾਰ ਬਜ਼ੁਰਗ ਪਤੀ-ਪਤਨੀ ਲੁਧਿਆਣਾ ਨਿਵਾਸੀ ਬਲਾਚੌਰ ਤੋਂ ਨਵਾਂਸ਼ਹਿਰ ਵੱਲ ਜਾ ਰਹੇ ਸਨ ਅਤੇ ਕਾਰ ਸਵਾਰ ਫਰੀਦਾਬਾਦ ਨਿਵਾਸੀ ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਕੇ ਫਰੀਦਾਬਾਦ ਜਾ ਰਹੇ ਸਨ।
ਹਾਦਸੇ ਵਿਚ ਕਾਰ ਪਲਟ ਗਈ ਅਤੇ ਕਾਰ ਸਵਾਰ ਚਾਰ ਲੋਕਾਂ ਨੂੰ ਭਾਰੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਹਾਦਸੇ ਵਿਚ ਮੋਟਰਸਾਈਕਲ ਸਵਾਰ ਬਜ਼ੁਰਗ ਦੀ ਮੌਕੇ 'ਤੇ ਹੋ ਗਈ ਜਦਕਿ ਉਨ੍ਹਾਂ ਦੀ ਪਤਨੀ ਨੇ ਹਸਪਤਾਲ ਲਿਜਾਂਦੇ ਹੋਏ ਦਮ ਤੋੜ ਦਿੱਤਾ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!