ਰੋਜ਼ੀ-ਰੋਟੀ ਖਾਤਰ ਵਿਦੇਸ਼ ਗਏ ਗੁਰਦੀਪ ਨੂੰ ਇਰਾਕ ਦੇ I.S.I.S ਵੱਲੋਂ ਬਣਾਇਆ ਗਿਆ ਬੰਦੀ, ਪਤਨੀ ਨੇ ਮਦਦ ਦੀ ਲਗਾਈ ਗੁਹਾਰ

06/19/2017 11:01:02 AM

ਗੜਸ਼ੰਕਰ (ਬੈਜ ਨਾਥ)— ਇਰਾਕ 'ਚ ਰੋਜ਼ੀ ਰੋਟੀ ਦੀ ਖਾਤਰ ਗਏ 39 ਭਰਤੀਆਂ ਨੂੰ 15 ਜੂਨ 2014 ਨੂੰ ਇਰਾਕ ਦੇ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਵੱਲੋਂ ਬੰਦੀ ਬਣਾਏ ਜਾਣ ਤੋਂ ਬਾਅਦ ਇਨ੍ਹਾਂ ਭਾਰਤੀਆਂ ਦੇ ਪਰਿਵਾਰ ਲਗਾਤਾਰ ਚਿੰਤਾ 'ਚ ਹਨ ਤੇ ਆਪਣਿਆਂ ਦੀ ਉਡੀਕ 'ਚ ਪਿਛਲੇ ਤਿੰਨ ਸਾਲਾਂ ਤੋਂ ਰਾਹ ਦੇਖ ਰਹੇ ਹਨ। ਇਨ੍ਹਾਂ 'ਚੋਂ ਇਕ ਗੁਰਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਜੈਤਪੁਰ ਦਾ ਹੈ। ਗੁਰਦੀਪ ਸਿੰਘ ਦੀ ਪਤਨੀ ਅਨੀਤਾ ਰਾਣੀ ਨੇ ਅਖਿਲ ਭਾਰਤੀ ਮਨੁੱਖੀ ਅਧਿਕਾਰ ਸੰਗਠਨ ਦੇ ਸੂਬਾ ਜਨਰਲ ਸਕੱਤਰ ਨਰਿੰਦਰ ਪੰਮਾ ਨੂੰ ਮਿਲ ਕੇ ਦੱਸਿਆ ਕਿ ਉਹ ਤੇ ਉਸ ਦਾ ਪਰਿਵਾਰ ਤਿੰਨ ਸਾਲਾਂ ਤੋਂ ਗਹਿਰੇ ਸਦਮੇ 'ਚ ਹੈ। ਉਨ੍ਹਾਂ ਮੰਗ ਕੀਤੀ ਕਿ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ। ਪੰਮਾ ਨੇ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਪਹਿਲਾਂ ਹੀ ਇਸ ਮਾਮਲੇ ਨੂੰ ਜ਼ੋਰ ਨਾਲ ਉਠਾ ਰਹੀ ਹੈ। ਫਿਰ ਵੀ ਉਨ੍ਹਾਂ ਦਾ ਸੰਗਠਨ ਕੇਂਦਰੀ ਵਿਦੇਸ਼ ਮੰਤਰੀ ਨੂੰ ਮਿਲ ਕੇ ਪਰਿਵਾਰ ਦੀ ਪ੍ਰੇਸ਼ਾਨੀ ਬਾਰੇ ਦੱਸੇਗਾ।


Related News