ਕਾਂਗਰਸ ਵੱਲੋਂ ''ਆਪ'' ਤੇ ਅਕਾਲੀ ਦਲ ਖਿਲਾਫ ਰੋਸ ਪ੍ਰਦਰਸ਼ਨ

06/24/2017 1:56:47 AM

ਗੜ੍ਹਸ਼ੰਕਰ, (ਸ਼ੋਰੀ)-ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸਕੱਤਰ ਸਰਿਤਾ ਸ਼ਰਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਵਿਧਾਨ ਸਭਾ 'ਚ ਸੰਵਿਧਾਨ ਖਿਲਾਫ਼ ਹਰਕਤਾਂ ਕਰ ਕੇ ਦੋਵਾਂ ਪਾਰਟੀਆਂ ਨੇ ਬਹੁਤ ਹੀ ਨਿੰਦਣਯੋਗ ਕੰਮ ਕੀਤਾ ਹੈ।  ਗੜ੍ਹਸ਼ੰਕਰ ਤੋਂ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਵਿਧਾਇਕ ਵੱਲੋਂ ਔਰਤ 'ਤੇ ਹੱਥ ਚੁੱਕਣ ਦਾ ਜੋ ਮਾਮਲਾ ਸੁਣਨ 'ਚ ਆਇਆ ਹੈ, ਉਸ ਨਾਲ ਇਸ ਪਾਰਟੀ ਦੀ ਘਟੀਆ ਮਾਨਸਿਕਤਾ ਦਾ ਪਤਾ ਲੱਗਦਾ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਕ ਪਾਸੇ ਕੈਪ. ਅਮਰਿੰਦਰ ਸਿੰਘ ਨੇ  ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਤੇ ਮੁਫ਼ਤ ਪੜ੍ਹਾਈ ਦਾ ਮੌਕਾ ਦਿੱਤਾ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵਾਲੇ ਹਨ, ਜਿਹੜੇ ਔਰਤਾਂ ਦੀ ਇੱਜ਼ਤ-ਆਬਰੂ ਦੀ ਕੋਈ ਪ੍ਰਵਾਹ ਨਹੀਂ ਕਰਦੇ। 
ਇਸ ਮੌਕੇ ਰੋਸ ਪ੍ਰਦਰਸ਼ਨ ਦੌਰਾਨ ਕੁਲਵਿੰਦਰ ਬਿੱਟੂ, ਰਣਜੀਤ ਸਿੰਘ ਜ਼ਿਲਾ ਪ੍ਰੀਸ਼ਦ ਮੈਂਬਰ, ਚਰਨਜੀਤ ਚੇਅਰਮੈਨ, ਕੁਲਦੀਪ ਸਰਪੰਚ ਬੋੜਾ, ਸ਼ਮਸ਼ੇਰ ਸਿੰਘ ਬੀਤ, ਰਣਜੀਤ ਸੂਦ ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ, ਇਕਬਾਲ ਸਿੰਘ ਹੈਪੀ, ਸ਼ੰਭੂ ਕੁਮਾਰ, ਬਲਵੀਰ ਦਦਿਆਲ, ਹਰਜਿੰਦਰ ਢਾਡਾ, ਚਰਨਦਾਸ ਸਰਪੰਚ ਹਾਜੀਪੁਰ, ਬਲਵੀਰ ਪਾਹਲੇਵਾਰ, ਸੰਚਾਰ ਚੰਦ, ਕੇਵਲ ਰਾਮ ਸੰਮਤੀ ਮੈਂਬਰ, ਹੈਪੀ ਯੂਥ ਆਗੂ, ਮੋਹਿਤ ਗੁਪਤਾ ਨੇ ਵੀ ਸੰਬੋਧਨ ਕੀਤਾ।


Related News