''ਆਪ'' ਨੇ ਲਾਇਆ ਕਿਸਾਨਾਂ ਦੇ ਹੱਕ ''ਚ ਧਰਨਾ

10/17/2017 4:35:43 AM

ਅੰਮ੍ਰਿਤਸਰ,   (ਅਗਨੀਹੋਤਰੀ)-  ਆਮ ਆਦਮੀ ਪਾਰਟੀ ਦੇ ਪੰਜਾਬ ਵਾਈਸ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਜ਼ਿਲਾ ਸ਼ਹਿਰੀ ਪ੍ਰਧਾਨ ਸੁਰੇਸ਼ ਕੁਮਾਰ ਸ਼ਰਮਾ ਅਤੇ ਦਿਹਾਤੀ ਪ੍ਰਧਾਨ ਪ੍ਰਗਟ ਸਿੰਘ ਚੋਗਾਵਾਂ ਆਦਿ ਅਹੁਦੇਦਾਰਾਂ ਤੇ ਵਾਲੰਟੀਅਰਾਂ ਨੇ ਕਿਸਾਨਾਂ ਦੇ ਹੱਕ ਵਿਚ ਉਤਰਦਿਆਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਸਾੜੇ ਜਾਣ 'ਤੇ ਕੀਤੇ ਜਾ ਰਹੇ ਜੁਰਮਾਨਿਆਂ ਦੇ ਵਿਰੋਧ 'ਚ ਅੱਜ ਅੰਮ੍ਰਿਤਸਰ ਡੀ. ਸੀ. ਦਫਤਰ ਦੇ ਬਾਹਰ ਧਰਨਾ ਦੇਣ ਉਪਰੰਤ ਡੀ. ਸੀ. ਦਫਤਰ 'ਚ ਮੈਮੋਰੰਡਮ ਦਿੱਤਾ।
ਮੈਮੋਰੰਡਮ ਦੁਆਰਾ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਐੱਨ. ਜੀ. ਟੀ. (ਨੈਸ਼ਨਲ ਗ੍ਰੀਨ ਟ੍ਰਿਬਿਊਨਲ) ਦੇ ਹੁਕਮਾਂ ਦੇ ਆਧਾਰ 'ਤੇ ਕਿਸਾਨਾਂ ਨਾਲ ਸਰਸਰਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੈਸਲੇ ਦੇ ਆਧਾਰ 'ਤੇ ਜੋ ਜ਼ਿੰਮੇਵਾਰੀਆਂ ਸਰਕਾਰ ਦੀਆਂ ਬਣਦੀਆਂ ਹਨ ਉਹ ਜ਼ਿੰਮੇਵਾਰੀਆਂ ਤਾਂ ਸਰਕਾਰ ਵਲੋਂ ਨਿਭਾਈਆਂ ਨਹੀਂ ਗਈਆਂ ਤੇ ਉਲਟਾ ਪੰਜਾਬ ਸਰਕਾਰ ਦੇ ਅਫਸਰ ਕਿਸਾਨਾਂ ਨੂੰ ਧਮਕਾਉਣ ਦੇ ਨਾਲ-ਨਾਲ ਜੁਰਮਾਨੇ ਤੇ ਕਿਸਾਨਾਂ 'ਤੇ ਪਰਚੇ ਦਰਜ ਕਰ ਰਹੇ ਹਨ। ਆਮ ਆਦਮੀ ਪਾਰਟੀ ਨੇ ਇਸ ਮੈਮੋਰੰਡਮ ਦੁਆਰਾ ਸਰਕਾਰ ਨੂੰ ਐੱਨ. ਜੀ. ਟੀ. ਦੇ ਆਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੀਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਯਾਦ ਦਿਵਾਇਆ। 
ਉਪਰੋਕਤ ਆਗੂਆਂ ਨੇ ਕਿਹਾ ਕਿ ਐੱਨ.ਜੀ.ਟੀ. ਦੇ ਆਦੇਸ਼ਾਂ ਅਨੁਸਾਰ ਸਰਕਾਰ ਨੂੰ ਆਪਣੇ ਸਾਧਨਾਂ ਦੁਆਰਾ ਫਸਲੀ ਰਹਿੰਦ ਖੁੰਹਦ ਨੂੰ ਇਕੱਠਾ ਕਰਨ, ਢੋਆ ਢੋਆਈ, ਇਸਤੇਮਾਲ ਅਤੇ ਨਿਪਟਾਰਾ ਕਰਨ ਲਈ ਕਿਹਾ ਗਿਆ ਹੈ ਤੇ ਨਾਲ ਹੀ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸਾਨਾਂ ਨੂੰ ਮਸ਼ੀਨਾਂ, ਤਕਨੀਕੀ ਸੰਦ ਮੁਹੱਈਆ ਕਰਵਾਏ ਜਾਣ ਜਾਂ ਫਿਰ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਬਣਦੇ ਪੈਸੇ ਦਿੱਤੇ ਜਾਣ।  2 ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਹੈਪੀ ਸੀਡਰ ਵਰਗੇ ਸੰਧ, 2 ਏਕੜ ਤੋਂ ਵੱਧ ਤੇ 5 ਏਕੜ ਤੋਂ ਘੱਟ ਵਾਲੇ ਨੂੰ 5 ਹਜ਼ਾਰ ਅਤੇ 5 ਏਕੜ ਤੋਂ ਵੱਧ ਵਾਲੇ ਨੂੰ 15 ਹਜ਼ਾਰ ਦਾ ਖਰਚਾ ਮੁਹੱਈਆ ਕਰਵਾਇਆ ਜਾਵੇ। ਐੱਨ.ਜੀ.ਟੀ. ਦੇ ਹੁਕਮਾਂ ਅਨੁਸਾਰ ਸਰਕਾਰ ਨੂੰ ਸਟ੍ਰਾਅ/ਫਾਇਬਰ ਬੋਰਡ ਬਣਾਉਣ ਜਾਂ ਪਰਾਲੀ ਤੋਂ ਖਾਦ ਬਣਾਉਣ ਦੀ ਜ਼ਿੰਮੇਵਾਰੀ ਚੁੱਕਣੀ ਪਵੇਗੀ। ਐੱਨ.ਜੀ.ਟੀ. ਦਾ ਇਹ ਫੈਸਲਾ ਸਿੱਧੇ ਤੌਰ 'ਤੇ ਜ਼ਿਲਾ ਮੈਜਿਸਟਰੇਟ, ਸੈਕਟਰੀ ਵਾਤਾਵਰਨ, ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਸੈਕਟਰ ਸਾਹਿਬਾਨਾਂ ਨੂੰ ਨਿੱਜੀ ਤੌਰ 'ਤੇ ਲਾਗੂ ਕਰਵਾਉਣ ਲਈ ਜ਼ਿੰਮੇਵਾਰ ਬਣਾਉਂਦਾ ਹੈ। ਆਮ ਆਦਮੀ ਪਾਰਟੀ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਤੇ ਨਾਲ ਹੀ ਸਰਕਾਰ ਦੀ ਅਫਸਰਸ਼ਾਹੀ ਦੁਆਰਾ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ, ਜੁਰਮਾਨੇ ਲਾਉਣ ਤੇ ਪਰਚੇ ਦਰਜ ਕਰਨ ਦੇ ਸਖ਼ਤ ਖਿਲਾਫ ਹੈ। ਸੁਰੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਕੋਈ ਹੱਕ ਨਹੀ ਹੈ ਤੇ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੇ ਮਾਰੇ ਹੋਏ ਹਨ, ਇਸ ਵੇਲੇ ਕਿਸਾਨਾਂ ਉੱਤੇ ਹੋ ਜੁਰਮਾਨਿਆਂ ਦਾ ਬੋਝ ਘਾਤਕ ਤੇ ਮੁਸ਼ਕਿਲਾਂ ਵਧਾਉਣ ਵਾਲਾ ਹੋਵੇਗਾ। ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਕਿਸਾਨਾਂ ਨੂੰ 6 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤੇ ਜਾਵੇ ਤਾਂ ਜੋ ਉਹ ਪਰਾਲੀ ਦਾ ਸਹੀ ਨਿਪਟਾਰਾ ਕਰਨ ਦੇ ਯੋਗ ਹੋ ਜਾਣ।
ਇਸ ਮੌਕੇ ਪੰਜਾਬ ਅਨੁਸ਼ਾਸਨ ਕਮੇਟੀ ਦੇ ਮੁਖੀ ਡਾ. ਇੰਦਰਬੀਰ ਸਿੰਘ ਨਿੱਜਰ, ਸਰਬਜੋਤ ਸਿੰਘ, ਜਸਵਿੰਦਰ ਸਿੰਘ ਜਹਾਂਗੀਰ, ਸਾਬਕਾ ਈ.ਟੀ.ਓ. ਹਰਭਜਨ ਸਿੰਘ, ਦਲਬੀਰ ਸਿੰਘ ਟੌਂਗ, ਜਗਜੋਤ ਸਿੰਘ ਖਾਲਸਾ, ਅਨਿਲ ਮੈਣੀ, ਸੰਜੀਵ ਲਾਂਬਾ, ਮੈਡਮ ਸੁਰਿੰਦਰ ਕੰਵਲ, ਕਰਨਲ ਐੱਸ.ਐੱਸ. ਮਜੀਠੀਆ, ਪਦਮ ਐਂਥਨੀ, ਪਿੰ੍ਰਸ ਚੋਗਾਵਾਂ, ਮਾ. ਸੁਖਦੇਵ ਸਿੰਘ, ਪ੍ਰਿੰਸ ਸ਼ਰਮਾ, ਵਰੁਣ ਰਾਣਾ, ਵਰੁਣ ਭਗਤ, ਰਜਿੰਦਰ ਪਲਾਹ, ਸ਼ਿਵ ਨਾਥ ਪੁਰੀ, ਸ਼ਿਵਾਨੀ ਸ਼ਰਮਾ, ਲਖਵਿੰਦਰ ਰਿਆੜ, ਹਰਭਜਨ ਸਿੰਘ ਲਾਭ ਆਦਿ ਹਾਜ਼ਰ ਸਨ।


Related News