ਆਧਾਰ ਕਾਰਡ ਦੇ ਬਿਨਾਂ ਨਹੀਂ ਹੋ ਸਕੇਗੀ ਪ੍ਰਾਪਰਟੀ ਦੀ ਰਜਿਸਟਰੀ ਤੇ ਟਰਾਂਸਫਰ

01/17/2018 2:26:53 PM

ਜਲੰਧਰ— ਹੁਣ ਪੰਜਾਬ 'ਚ ਪ੍ਰਾਪਰਟੀ ਦੀ ਰਜਿਸਟਰੀ ਬਿਨਾਂ ਆਧਾਰ ਕਾਰਡ ਦੇ ਨਹੀਂ ਹੋਵੇਗੀ ਅਤੇ ਨਾ ਹੀ ਪ੍ਰਾਪਰਟੀ ਟਰਾਂਸਫਰ ਹੋ ਸਕੇਗੀ। ਦੱਸਣਯੋਗ ਹੈ ਕਿ ਪ੍ਰਾਪਰਟੀ ਰਜਿਸਟਰੇਸ਼ਨ ਦੇ ਲਈ ਪੰਜਾਬ ਦੇ ਰੈਵੇਨਿਊ ਡਿਪਾਰਟਮੈਂਟ ਨੇ ਆਧਾਰ ਕਾਰਡ ਲਾਜ਼ਮੀ ਕਰ ਦਿੱਤਾ ਹੈ। ਸਬ ਰਜਿਸਟਰਾਰ ਦਫਤਰ 'ਚ ਆਧਾਰ ਕਾਰਡ ਦੀ ਕਾਪੀ ਸੇਲ ਡੀਡ ਦੇ ਨਾਲ ਲਗਾਉਣ ਲਈ ਕਿਹਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ 31 ਮਾਰਚ ਤੱਕ ਛੂਟ ਦਿੱਤੀ ਹੈ। ਇਸ ਦੇ ਬਾਵਜੂਦ ਰੈਵੇਨਿਊ ਡਿਪਾਰਟਮੈਂਟ ਦੇ ਡਿਪਟੀ ਸੈਕਟਰੀ ਵੱਲੋਂ ਜਾਰੀ ਨਿਰਦੇਸ਼ 'ਚ ਤਤਕਾਲ ਪ੍ਰਭਾਵ ਨਾਲ ਆਧਾਰ ਕਾਰਡ ਨੂੰ ਪ੍ਰਾਪਰਟੀ ਰਜਿਸਟਰੇਸ਼ਨ ਲਈ ਜ਼ਰੂਰੀ ਕਰਨ ਨੂੰ ਕਿਹਾ ਗਿਆ ਹੈ। ਜਲੰਧਰ-1 ਤਹਿਸੀਲ ਦੇ ਸਬ ਰਜਿਸਟਰਾਰ ਕਿਰਨਦੀਪ ਸਿੰਘ ਭੁੱਲਰ ਨੇ ਕਿਹਾ ਕਿ ਨਿਰਦੇਸ਼ਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ।


Related News