ਲੁਟੇਰਾ ਗਿਰੋਹ ਦਾ ਮੈਂਬਰ ਕਾਬੂ

08/15/2017 12:56:44 AM

ਬਰਨਾਲਾ,   (ਵਿਵੇਕ ਸਿੰਧਵਾਨੀ, ਰਵੀ)—   ਪੁਲਸ ਨੇ ਲੁਟੇਰਾ ਗਿਰੋਹ ਦੇ ਇਕ ਮੈਂਬਰ ਨੂੰ ਕਾਬੂ ਕੀਤਾ ਹੈ।  ਜਾਣਕਾਰੀ ਦਿੰਦਿਆਂ ਐੈੱਸ. ਪੀ. ਸਿਟੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਐਂਟੀ ਸਨੈਚਿੰਗ ਐਂਡ ਐਂਟੀ ਕੈਪਟ ਪੁਲਸ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਨਾਕਾਬੰਦੀ ਦੌਰਾਨ ਕੋਠੇ ਸੁਰਜੀਤਪੁਰਾ ਪੁਲ ਕੋਲ ਇਕ ਵਿਅਕਤੀ ਨੂੰ ਮੋਟਰਸਾਈਕਲ 'ਤੇ ਆਉਂਦੇ ਹੋਏ ਦੇਖਿਆ। ਜਿਸ ਦੇ ਅੱਗੇ ਅਤੇ ਪਿੱਛੇ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ। ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸ ਨੂੰ ਰੋਕ ਕੇ ਪੁੱਛਗਿਛ ਕੀਤੀ ਤਾਂ ਉਕਤ ਮੋਟਰਸਾਈਕਲ ਲੁੱਟ-ਖੋਹ ਦਾ ਨਿਕਲਿਆ। 
ਜ਼ਿਕਰਯੋਗ ਹੈ ਕਿ 2 ਅਗਸਤ ਨੂੰ ਟਰਾਈਡੈਂਟ ਫੈਕਟਰੀ 'ਚ ਰਾਤ ਨੂੰ ਕਰੀਬ 11 ਵਜੇ ਡਿਊਟੀ ਖਤਮ ਕਰ ਕੇ ਜਾਂਦੇ ਹਾਕਮ ਸਿੰਘ ਪੁੱਤਰ ਜੀਤ ਰਾਮ ਸਿੰਘ ਵਾਸੀ ਸੰਧੂ ਪੱਤੀ ਪਿੰਡ ਸੇਖਾ ਦੀ 3 ਨੌਜਵਾਨ ਕੁੱਟਮਾਰ ਕਰ ਕੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ ਸਨ। ਬੀਤੇ ਦਿਨੀਂ ਬਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਕਾਲੇਕੇ ਮੋਟਰਸਾਈਕਲ ਨੂੰ ਵੇਚਣ ਲਈ ਬਰਨਾਲਾ ਵੱਲ ਆ ਰਿਹਾ ਸੀ, ਜਿਸ ਨੂੰ ਪੁਲਸ ਪਾਰਟੀ ਨੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਆਪਣੇ ਇਕ ਸਾਥੀ ਦਾ ਨਾਮ ਕੁਲਦੀਪ ਸਿੰਘ ਭੱਠਲ ਪੁੱਤਰ ਜਗਤਾਰ ਸਿੰਘ ਵਾਸੀ ਕਾਲੇਕੇ ਦੱਸਿਆ ਅਤੇ ਦੂਜੇ ਦੋਸ਼ੀ ਬਾਰੇ ਉਸ ਨੇ ਕਿਹਾ ਕਿ ਉਸ ਨੂੰ ਕੁਲਦੀਪ ਸਿੰਘ ਆਪਣੇ ਨਾਲ ਲੈ ਕੇ ਆਇਆ ਸੀ। ਪੁਲਸ ਨੇ ਮਾਣਯੋਗ ਵਰੁਣਦੀਪ ਚੋਪੜਾ ਦੀ ਅਦਾਲਤ 'ਚ ਪੇਸ਼ ਕਰ ਕੇ ਦੋਸ਼ੀ ਦਾ ਇਕ ਦਿਨਾ ਪੁਲਸ ਰਿਮਾਂਡ ਲੈ ਲਿਆ ਹੈ।


Related News