ਕੁੱਟਮਾਰ ਕਰ ਕੇ ਚਲਾਈ ਗੋਲੀ

12/11/2017 6:50:27 AM

ਅੰਮ੍ਰਿਤਸਰ,   (ਅਰੁਣ)-  ਰਣਜੀਤ ਐਵੀਨਿਊ ਏ-ਬਲਾਕ ਮਾਰਕੀਟ ਨੇੜੇ 2 ਕਾਰਾਂ 'ਚ ਆਏ ਹਮਲਾਵਰਾਂ ਨੇ 2 ਦੋਸਤਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਨ੍ਹਾਂ ਦੋਸਤਾਂ ਨੇ ਕਿਸੇ ਤਰ੍ਹਾਂ ਦੌੜ ਕੇ ਆਪਣੀ ਜਾਨ ਬਚਾਈ। ਕੰਵਲਜੀਤ ਸਿੰਘ ਦੀ ਸ਼ਿਕਾਇਤ 'ਤੇ ਦੋਸਤ ਸਮੇਤ ਉਸ ਨਾਲ ਮਾਰਕੁਟਾਈ ਕਰਦਿਆਂ ਗੋਲੀ ਚਲਾ ਕੇ ਦੌੜੇ ਸਰਬਜੀਤ ਸਿੰਘ ਸਾਬਾ ਪੁੱਤਰ ਪੂਰਨ ਸਿੰਘ ਵਾਸੀ ਫਤਿਹਵਾਲ ਅਜਨਾਲਾ, ਲਖਬੀਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਚੱਕ ਮਿਸ਼ਰੀ ਖਾਂ, ਮਨਤੇਜ ਸਿੰਘ ਵਾਸੀ ਮੋੜੇ ਤੇ ਬਚਿੱਤਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਚੱਕ ਮਿਸ਼ਰੀ ਖਾਂ ਤੋਂ ਇਲਾਵਾ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਸਿਵਲ ਲਾਈਨ ਦੀ ਪੁਲਸ ਛਾਪੇ ਮਾਰ ਰਹੀ ਹੈ।
ਰਸਤਾ ਰੋਕ ਕੇ ਔਰਤ ਨਾਲ ਛੇੜਛਾੜ - ਸੁਲਤਾਨਵਿੰਡ ਇਲਾਕੇ 'ਚ ਇਕ ਔਰਤ ਦਾ ਰਸਤਾ ਰੋਕ ਕੇ ਅਸ਼ਲੀਲ ਹਰਕਤਾਂ ਕਰ ਕੇ ਦੌੜੇ 2 ਮੁਲਜ਼ਮਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਕਰਮਜੀਤ ਕੌਰ ਦੀ ਸ਼ਿਕਾਇਤ 'ਤੇ ਰਸਤਾ ਰੋਕ ਕੇ ਉਸ ਨਾਲ ਛੇੜਖਾਨੀ ਕਰ ਕੇ ਦੌੜੇ ਮੁਲਜ਼ਮ ਬਖਸ਼ੀਸ਼ ਸਿੰਘ ਤੇ ਰਾਜਬੀਰ ਸਿੰਘ ਵਾਸੀ ਸੁਲਤਾਨਵਿੰਡ ਦੀ ਗ੍ਰਿਫਤਾਰੀ ਲਈ ਥਾਣਾ ਸੁਲਤਾਨਵਿੰਡ ਦੀ ਪੁਲਸ ਛਾਪੇ ਮਾਰ ਰਹੀ ਹੈ।
ਦੂਜੇ ਪਾਸੇ ਪੁਲਸ ਨੇ ਪੂਜਾ ਨਾਂ ਦੀ ਔਰਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਰਸਤਾ ਰੋਕ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਕਰਮਜੀਤ ਕੌਰ, ਉਸ ਦੇ ਪਤੀ ਗੁਰਜੰਟ ਸਿੰਘ ਅਤੇ ਗੋਨੀ ਵਾਸੀ ਸੁਲਤਾਨਵਿੰਡ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ।


Related News