ਨਿਊ ਚੌਤਰਾ ਮਾਈਨਰ ਕੱਸੀ ''ਚ ਪਿਆ 50 ਫੁੱਟ ਦਾ ਪਾੜ

11/19/2017 3:49:45 AM

ਮੰਡੀ ਲੱਖੇਵਾਲੀ,   (ਸੁਖਪਾਲ)-  ਪਿੰਡ ਰਾਮਗੜ੍ਹ ਚੂੰਘਾਂ ਤੋਂ ਅਕਾਲਗੜ੍ਹ ਨੂੰ ਜਾਣ ਵਾਲੀ ਸੜਕ 'ਤੇ ਪੈਂਦੀ ਨਿਊ ਚੌਤਰਾ ਮਾਈਨਰ ਕੱਸੀ ਵਿਚ 50 ਫੁੱਟ ਦਾ ਪਾੜ ਪੈ ਗਿਆ ਤੇ ਇਸ ਦਾ ਪਾਣੀ ਨੇੜੇ ਦੇ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਭਰ ਗਿਆ। 
ਰਾਮਗੜ੍ਹ ਚੂੰਘਾਂ ਦੇ ਸਰਪੰਚ ਭੁਪਿੰਦਰ ਸਿੰਘ, ਕਿਸਾਨ ਗੁਰਸਾਰਜ ਸਿੰਘ ਤੇ ਅੰਗਰੇਜ ਸਿੰਘ ਨੇ ਦੱਸਿਆ ਕਿ ਇਸ ਕੱਸੀ ਵਿਚੋਂ ਨਿਕਲਦੇ ਮੋਘਾ ਨੰਬਰ 58 ਹਜ਼ਾਰ ਆਰ, ਜੋ ਪਿੰਡ ਅਕਾਲਗੜ੍ਹ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਦਿੰਦਾ ਹੈ, ਨੂੰ ਅਕਾਲਗੜ੍ਹ ਪਿੰਡ ਵਾਲਿਆਂ ਨੇ ਬੰਦ ਕਰ ਦਿੱਤਾ ਹੈ, ਜਿਸ ਕਰਕੇ ਕੱਸੀ ਵਿਚ ਪਾਣੀ ਜ਼ਿਆਦਾ ਹੋ ਗਿਆ ਤੇ ਕੱਸੀ ਟੁੱਟ ਗਈ। ਇਸ ਦੌਰਾਨ ਕਿਸਾਨ ਗੁਰਤੇਜ ਸਿੰਘ ਦੀ 7 ਏਕੜ ਬੀਜੀ ਹੋਈ ਕਣਕ ਵਿਚ ਵੀ ਪਾਣੀ ਭਰ ਗਿਆ ਹੈ।
ਉਕਤ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਰੁੱਤ ਵਿਚ ਹਰ ਸਾਲ ਅਕਾਲਗੜ੍ਹ ਵਾਲੇ ਪਾਣੀ ਦੀ ਲੋੜ ਨਾ ਹੋਣ ਕਰਕੇ ਮੋਘਾ ਬੰਦ ਕਰ ਦਿੰਦੇ ਹਨ ਤੇ ਕੱਸੀ ਟੁੱਟ ਜਾਂਦੀ ਹੈ। ਨਹਿਰੀ ਮਹਿਕਮੇ ਦੇ ਐੱਸ. ਡੀ. ਓ. ਅਤੇ ਜੇ. ਈ. ਮੌਕਾ ਵੇਖ ਗਏ ਹਨ ਪਰ ਅਜੇ ਕੱਸੀ ਨੂੰ ਬੰਨ੍ਹਿਆ ਨਹੀਂ ਗਿਆ ਤੇ ਪਾਣੀ ਬੰਦ ਕਰ ਦਿੱਤਾ ਗਿਆ। 


Related News