ਏ. ਟੀ. ਐੱਮ. ''ਚੋਂ ਉਡਾਏ 37, 000 ਰੁਪਏ

08/15/2017 1:39:21 AM

ਮੰਡੀ ਘੁਬਾਇਆ,  (ਕੁਲਵੰਤ)—  ਪਿੰਡ ਚੱਕ ਭੰਬਾ ਵੱਟੂ ਦੇ ਰਹਿਣ ਵਾਲੇ ਸੁਰਜੀਤ ਸਿੰਘ ਨਾਲ ਐੱਸ. ਬੀ. ਆਈ. ਬੈਂਕ ਖਾਤੇ 'ਚ 37, 000 ਰੁਪਏ ਦੀ ਵੱਜੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਅਨੁਸਾਰ ਸੁਰਜੀਤ ਸਿੰਘ ਨੇ ਲਿਖਤੀ ਪ੍ਰੈੱਸ ਨੋਟ ਦਿੰਦੇ ਹੋਏ ਦੱਸਿਆ ਕਿ 9/8/2017 ਨੂੰ ਮੋਬਾਇਲ ਨੰਬਰ 096312-00839 ਅਤੇ 096617-76013 ਤੋਂ ਉਨÎ੍ਹਾਂ ਦੇ ਮੋਬਾਇਲ ਨੰ. 94638-73764 'ਤੇ ਫੋਨ ਆÎਇਆ, ਜਿਸ ਵਿਚ ਵਿਅਕਤੀ ਨੇ ਕਿਹਾ ਕਿ ਮੈਂ ਐੱਸ. ਬੀ. ਆਈ. ਬੈਂਕ ਦੇ ਏ. ਟੀ. ਐੱਮ. ਬ੍ਰਾਂਚ ਤੋਂ ਬੋਲ ਰਿਹਾ ਹਾਂ। ਤੁਹਾਡਾ ਏ. ਟੀ. ਐੱਮ. ਨੰਬਰ ਬੰਦ ਹੋ ਗਿਆ ਹੈ ਅਤੇ ਨਵਾਂ ਨੰਬਰ ਜਾਰੀ ਕਰਨ ਲਈ ਆਪਣਾ ਏ. ਟੀ. ਐੱਮ. ਨੰਬਰ ਤੇ ਕੋਡ ਦੱਸੋ ਤਾਂ ਨਵਾਂ ਨੰਬਰ ਜਾਰੀ ਕੀਤਾ ਜਾਵੇਗਾ। ਮੈਂ ਉਸ ਦੇ ਭਰੋਸੇ 'ਤੇ ਆਪਣੇ ਸਾਰੇ ਪਰੂਫ ਉਸਨੂੰ ਦੱਸ ਦਿੱਤੇ। ਉਨ੍ਹਾਂ ਦੱਸਿਆ ਕਿ ਜਦ ਮੈਂ ਕੁਝ ਦਿਨ ਬਾਅਦ ਆਪਣੇ ਖਾਤੇ 'ਚੋਂ ਏ. ਟੀ. ਐੱਮ. ਕਾਰਡ ਰਾਹੀਂ ਪੈਸੇ ਕਢਵਾਉਣ ਲਈ ਗਿਆ ਤਾਂ ਅੱਗੋਂ ਪਤਾ ਲੱਗਾ ਕੇ ਮੇਰਾ ਏ. ਟੀ. ਐੱਮ. ਬੰਦ ਹੋਇਆ ਪਿਆ ਸੀ। 
ਜਦ ਮੈਂ ਐੱਸ. ਬੀ. ਆਈ. ਬੈਂਕ ਘੁਬਾਇਆ ਵਿਖੇ ਜਾਣਕਾਰੀ ਲੈਣ ਗਿਆ ਤਾਂ ਉਨ੍ਹਾਂ ਦੱਸਿਆ ਕਿ ਤੁਹਾਡਾ ਇਹ ਏ. ਟੀ. ਐੱਮ. ਨੰਬਰ ਬੰਦ ਹੈ। ਜਦ ਮੈਂ ਹੋਰ ਨੰਬਰ ਰਜਿਸਟਰ ਕਰਵਾਇਆ ਤਾਂ ਮੈਨੂੰ ਪਤਾ ਲੱਗਾ ਕਿ ਮੇਰੇ ਖਾਤੇ 'ਚੋਂ 37000 ਰੁਪਏ ਉਕਤ ਫੋਨ ਕਰਨ ਵਾਲੇ ਵਿਅਕਤੀ ਨੇ ਆਨਲਾਈਨ ਟ੍ਰਾਂਜ਼ੈਕਸ਼ਨ ਕਰ ਕੇ ਕੱਢ ਲਏ ਹਨ।
ਮੈਂ ਇਸ ਵੱਜੀ ਠੱਗੀ ਬਾਰੇ ਪੁਲਸ ਚੌਕੀ ਘੁਬਾਇਆ ਨੂੰ ਦਰਖਾਸਤ ਵੀ ਦੇ ਦਿੱਤੀ ਹੈ ਅਤੇ ਪ੍ਰਸ਼ਾਸਨ ਤੇ ਉੱਚ ਅਧਿਕਾਰੀਆ ਤੋਂ ਪੁਰਜ਼ੋਰ ਮੰਗ ਕਰਦਾ ਹਾਂ ਕਿ ਇਸ ਆਦਮੀ ਦੀ ਭਾਲ ਕਰ ਕੇ ਮੈਨੂੰ ਮੇਰੀ ਬਣਦੀ ਰਕਮ ਦਿਵਾਈ ਜਾਵੇ।


Related News