ਨੈਸ਼ਨਲ ਲੋਕ ਅਦਾਲਤ ''ਚ 997 ਕੇਸਾਂ ਦਾ ਨਿਪਟਾਰਾ

12/10/2017 2:45:10 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਕਮ ਜ਼ਿਲਾ ਤੇ ਸੈਸ਼ਨਜ਼ ਜੱਜ ਸ਼੍ਰੀ ਏ. ਐੱਸ. ਗਰੇਵਾਲ ਦੀ ਅਗਵਾਈ ਹੇਠ ਕੌਮੀ ਲੋਕ ਅਦਾਲਤ ਦੌਰਾਨ ਆਏ 1255 ਕੇਸਾਂ ਵਿਚੋਂ 997 ਦਾ ਨਿਪਟਾਰਾ ਦੋਵਾਂ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਕੀਤਾ ਗਿਆ। 
ਇਸ ਮੌਕੇ 34961215.04 ਰੁਪਏ ਦੀ ਰਾਸ਼ੀ ਦੇ ਐਵਾਰਡ ਸੁਣਾਏ ਗਏ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਕਮ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਪਰਿੰਦਰ ਸਿੰਘ ਨੇ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ 'ਚ ਕੇਸਾਂ ਦੀ ਸੁਣਵਾਈ ਲਈ 8 ਬੈਂਚ ਨਵਾਂਸ਼ਹਿਰ ਸਥਿਤ ਜ਼ਿਲਾ ਅਦਾਲਤੀ ਕੰਪਲੈਕਸ ਅਤੇ ਇਕ ਬੈਂਚ ਬਲਾਚੌਰ ਵਿਖੇ ਲਾਇਆ ਗਿਆ। ਇਨ੍ਹਾਂ ਦੀ ਪ੍ਰਧਾਨਗੀ ਵੱਖ-ਵੱਖ ਨਿਆਇਕ ਅਧਿਕਾਰੀਆਂ, ਜਿਨ੍ਹਾਂ ਵਿਚ ਜਤਿੰਦਰ ਕੌਰ ਜ਼ਿਲਾ ਜੱਜ ਫੈਮਿਲੀ ਕੋਰਟ, ਮਨੀਸ਼ ਸਿੰਗਲ ਵਧੀਕ ਜ਼ਿਲਾ ਤੇ ਸੈਸ਼ਨਜ਼ ਜੱਜ, ਰੁਪਿੰਦਰਜੀਤ ਚਾਹਲ ਵਧੀਕ ਜ਼ਿਲਾ ਤੇ ਸੈਸ਼ਨਜ਼ ਜੱਜ, ਰਾਜਵਿੰਦਰ ਸਿੰਘ ਸਿਵਲ ਜੱਜ (ਸੀਨੀਅਰ ਡਵੀਜ਼ਨ), ਅਮਨ ਸ਼ਰਮਾ ਵਧੀਕ ਸਿਵਲ ਜੱਜ (ਸੀਨੀਅਰ ਡਵੀਜਨ), ਯੁਕਤੀ ਗੋਇਲ (ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ), ਹਰਸ਼ਬੀਰ ਸੰਧੂ ਸਿਵਲ ਜੱਜ (ਜੁਨੀਅਰ ਡਵੀਜ਼ਨ), ਤਨਵੀਰ ਸਿੰਘ ਸਿਵਲ ਜੱਜ (ਜੂਨੀਅਰ ਡਵੀਜ਼ਨ) ਅਤੇ ਬਲਾਚੌਰ ਵਿਖੇ ਰੁਪਿੰਦਰ ਸਿੰਘ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਨੇ ਕੀਤੀ। 
ਇਸ ਮੌਕੇ ਐਡਵੋਕੇਟ ਮਨਜੀਤ ਕੌਰ, ਅਜੇ ਸਿੰਘ, ਗੁਲਸ਼ਨ ਕੁਮਾਰ ਰਾਣਾ, ਹਰੀਸ਼ ਕੁਮਾਰ ਲੜੋਈਆ, ਗੌਰਵ ਸਰੀਨ, ਹੁਸਨ ਲਾਲ ਮੂਮ, ਅਨਿਲ ਕਟਾਰੀਆ, ਨੋਬਲ ਸਰੀਨ, ਹਰਸ਼ ਵਰਧਨ ਗੌਤਮ, ਸੁਰੇਸ਼ ਕਟਾਰੀਆ, ਭਵਨੀਤ ਗੌੜ, ਜਤਿਨ ਸ਼ਰਮਾ, ਰਿਸ਼ੂ ਕੁਮਾਰ, ਮੁਨੀਸ਼ ਭੰਬੀ, ਵਰਨ ਕੁਮਾਰ, ਅਮਨਦੀਪ ਕੌਸ਼ਲ, ਰਵਿੰਦਰ ਸਿੰਘ ਅਤੇ ਸੁਨੀਲ ਖੋਸਲਾ ਪਿੰ੍ਰਸੀਪਲ ਬਾਬਾ ਬਲਰਾਜ ਕਾਲਜ ਬਲਾਚੌਰ ਵੀ ਹਾਜ਼ਰ ਸਨ। ਇਸ ਕੌਮੀ ਲੋਕ ਅਦਾਲਤ ਵਿਚ ਕ੍ਰਿਮੀਨਲ ਕੰਪਾਊਂਡਏਬਲ ਓਫੈਂਸ, ਐੱਨ.ਆਈ. ਐਕਟ ਕੇਸ ਅੰਡਰ ਐਕਸ਼ਨ-38 (ਪੈਂਡਿੰਗ ਅਤੇ ਪ੍ਰੀਲਿਟੀਗੇਸ਼ਨ, ਬੈਂਕ ਵਸੂਲੀ ਕੇਸ ਅਤੇ ਲੇਬਰ ਝਗੜੇ ਸਬੰਧੀ ਕੇਸ), ਐੱਮ.ਏ.ਸੀ.ਟੀ ਕੇਸ, ਬਿਜਲੀ ਅਤੇ ਪਾਣੀ ਬਿੱਲ, ਵਿਆਹ ਦੇ ਝਗੜਿਆਂ ਸਬੰਧੀ ਕੇਸ ਸਮੇਤ ਬਾਕੀ ਸਿਵਲ ਡਿਸਪਿਊਟ ਸਬੰਧੀ ਕੇਸਾਂ ਦਾ ਨਿਪਟਾਰਾ ਕੀਤਾ ਗਿਆ।


Related News