990 ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

01/17/2018 2:46:42 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ ਸੁਖਪਾਲ ਢਿੱਲੋਂ) - ਜ਼ਿਲਾ ਪੁਲਸ ਮੁਖੀ ਸ਼ੁਸੀਲ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਤੇ ਨਸ਼ਾ ਤਸਕਰਾਂ ਦੇ ਖਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਮਲੋਟ ਦੀ ਸੇਖੋਂ ਰੋਡ ਤੋਂ ਐਚ. ਪੀ. ਗੈਸ ਏਜੰਸੀ ਕੋਲੋ ਭੋਲਾ ਸਿੰਘ ਉਰਫ਼ ਪਵਨ ਪੁੱਤਰ ਮੰਦਰ ਸਿੰਘ ਕੌਮ ਮਜਬੀ ਸਿੱਖ ਵਾਸੀ ਚੱਕ ਰਲਦੂਵਾਲਾ ਥਾਣਾ ਸੰਗਤ ਜ਼ਿਲਾ ਬਠਿੰਡਾ ਨੂੰ ਕਾਬੂ ਕਰਕੇ 990 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਸੀ. ਆਈ. ਏ ਸਟਾਫ਼ ਵਿਖੇ ਐਸ. ਪੀ (ਡੀ) ਬਲਜੀਤ ਸਿੰਘ ਸਿੱਧੂ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਵਿਅਕਤੀ ਦੇ ਖਿਲਾਫ਼ ਐਨ. ਡੀ. ਪੀ. ਐਸ. ਐਕਟ ਅਧੀਨ ਥਾਣਾ ਸਿਟੀ ਮਲੋਟ ਵਿਖੇ ਪਰਚਾ ਦਰਜ ਕਰਵਾਇਆ ਗਿਆ ਹੈ ਤੇ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਇਕ ਦਿਨਾਂ ਪੁਲਸ ਰਿਮਾਂਡ ਹਾਸਲ ਕੀਤਾ। ਉਨ੍ਹਾਂ ਦੱਸਿਆਂ ਕਿ ਪੁੱਛਗਿਛ ਦੌਰਾਨ ਉਕਤ ਵਿਅਕਤੀ ਨੇ ਮੰਨਿਆ ਕਿ ਉਸ ਨੇ ਕੁਝ ਦਿਨ ਪਹਿਲਾਂ ਦੋ ਮੋਟਰਸਾਇਕਲ ਚੋਰ ਕਰਕੇ ਰੇਲਵੇ ਸਟੇਸ਼ਨ ਮਲੋਟ ਦੀ ਪਾਰਕਿੰਗ ਦੇ ਨਾਲ ਖੜੇ ਕੀਤੇ ਹਨ, ਨੂੰ ਬਰਾਮਦ ਕਰ ਲਿਆ ਹੈ। ਐਸ. ਪੀ (ਡੀ) ਨੇ ਦੱਸਿਆ ਕਿ ਸਾਲ 2017 ਵਿਚ ਉਸ ਨੇ ਜੱਗਰ ਸਿੰਘ ਉਰਫ਼ ਜੱਗਾ ਪੁੱਤਰ ਭਾਟੀ ਸਿੰਘ ਵਾਸੀ ਚੱਕ ਰੁਲਦੂ ਸਿੰਘ ਵਾਲਾ ਅਤੇ ਕਰਮਜੀਤ ਕੌਰ ਨਾਲ ਮਿਲ ਕੇ ਉਸ ਦੇ ਪਤੀ ਮਲਕੀਤ ਸਿੰਘ ਵਾਸੀ ਬੀੜ ਤਲਾਬ ਜ਼ਿਲਾ ਬਠਿੰਡਾ ਦਾ ਕਤਲ ਕੀਤਾ ਸੀ, ਕਿਉਂਕਿ ਜੱਗਰ ਸਿੰਘ ਅਤੇ ਕਮਰਜੀਤ ਕੌਰ ਦੇ ਆਪਸ 'ਚ ਨਾਜਾਇਜ਼ ਸਬੰਧ ਸਨ ਤੇ ਮਲਕੀਤ ਸਿੰਘ ਉਨ੍ਹਾਂ ਨੂੰ ਰੋਕਦਾ ਸੀ। ਇਸ ਸਬੰਧੀ ਬਠਿੰਡਾ ਵਿਖੇ ਮੁਕੱਦਮਾ ਦਰਜ ਹੋਇਆ ਸੀ । ਕਰਮਜੀਤ ਕੌਰ ਅਤੇ ਜੱਗਰ ਸਿੰਘ ਤਾਂ ਫੜੇ ਗਏ ਸਨ ਪਰ ਭੋਲਾ ਸਿੰਘ ਉਰਫ਼ ਪਵਨ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਸੀ। ਇਹ ਵੱਖ-ਵੱਖ ਥਾਵਾਂ 'ਤੇ ਲੁਕਦਾ ਰਹਿੰਦਾ ਤੇ ਹੁਣ ਮਲੋਟ ਵਿਖੇ ਕਰੀਬ ਇਕ ਸਾਲ ਤੋਂ ਪਵਨ ਨਾਮ ਰੱਖ ਕੇ ਨਸ਼ੀਲੀਆ ਗੋਲੀਆ ਵੇਚਣ ਦਾ ਕੰਮ ਕਰਦਾ ਸੀ। ਇਸ ਨੂੰ ਪੁਲਸ ਨੇ ਸੇਖੋਂ ਰੋਡ ਮਲੋਟ ਤੋਂ ਗ੍ਰਿਫਤਾਰ ਕਰ ਲਿਆ।


Related News