9 ਜੁਆਰੀਏ ਕਾਬੂ; 71250  ਰੁਪਏ ਬਰਾਮਦ, ਮਾਮਲਾ ਦਰਜ

10/19/2017 11:34:23 AM

ਹਾਜੀਪੁਰ (ਜੋਸ਼ੀ)-ਸਥਾਨਕ ਪੁਲਸ ਵੱਲੋਂ ਐੱਸ. ਐੱਸ. ਪੀ. ਹੁਸ਼ਿਆਰਪੁਰ ਜੇ. ਏਲੀਚੇਲਿਅਨ ਤੇ ਡੀ. ਐੱਸ. ਪੀ. ਮੁਕੇਰੀਆਂ ਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ 9 ਜੁਆਰੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਖਿਲਾਫ਼ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਹਾਜੀਪੁਰ ਪੁਲਸ ਦੇ ਏ. ਐੱਸ. ਆਈ. ਰਸ਼ਪਾਲ ਸਿੰਘ ਨੇ ਆਪਣੀ ਪੁਲਸ ਪਾਰਟੀ ਨਾਲ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਨੰਗਲ ਅਵਾਣਾਂ 'ਚ ਪੁਰਾਣੇ ਸ਼ੈਲਰ ਦੇ ਨਾਲ ਬਣੇ ਕਮਰੇ 'ਚ ਛਾਪਾ ਮਾਰਿਆ ਤਾਂ ਰਾਕੇਸ਼ ਕੁਮਾਰ ਪੁੱਤਰ ਤਰਸੇਮ ਸਿੰਘ, ਸੁੱਚਾ ਸਿੰਘ ਪੁੱਤਰ ਮਵੇ ਸਿੰਘ ਵਾਸੀ ਪੁਰਾਣਾ ਭੰਗਾਲਾ, ਕਮਲ ਕੁਮਾਰ ਪੁੱਤਰ ਧਰਮ ਦੇਵ ਵਾਸੀ ਨਵਾਂ ਭੰਗਾਲਾ, ਸੁਭਾਸ਼ ਸਿੰਘ ਪੁੱਤਰ ਸਮਾਲ ਸਿੰਘ ਪਿੰਡ ਆਲੋ ਭੱਟੀ, ਕ੍ਰਿਸ਼ਨ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਨੰਗਲ ਅਵਾਣਾਂ ਤੇ ਜਤਿੰਦਰ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਬੁੱਢੇਵਾਲ ਨੂੰ ਜੂਆ ਖੇਡਦਿਆਂ ਕਾਬੂ ਕਰ ਕੇ ਉਨ੍ਹਾਂ ਪਾਸੋਂ 59 ਹਜ਼ਾਰ 400 ਰੁਪਏ ਬਰਾਮਦ ਕੀਤੇ ਗਏ। 
ਸ਼ਰਮਾ ਨੇ ਅੱਗੇ ਦੱਸਿਆ ਕਿ ਏ. ਐੱਸ. ਆਈ. ਦਲਜੀਤ ਸਿੰਘ ਨੇ ਆਪਣੀ ਪੁਲਸ ਪਾਰਟੀ ਨਾਲ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਖੁੰਦਪੁਰ ਤੋਂ ਅਰਜਨ ਸਿੰਘ ਪੁੱਤਰ ਕਰਮ ਸਿੰਘ, ਬ੍ਰਿਜੂ ਰਾਮ ਪੁੱਤਰ ਤੁਲਸੀ ਰਾਮ ਤੇ ਰਸ਼ਪਾਲ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀਆਨ ਹਰਦੋ ਖੁੰਦਪੁਰ ਨੂੰ ਜੂਆ ਖੇਡਦਿਆਂ ਕਾਬੂ ਕਰ ਕੇ ਇਨ੍ਹਾਂ ਕੋਲੋਂ 11 ਹਜ਼ਾਰ 850 ਰੁਪਏ ਬਰਾਮਦ ਕਰ ਕੇ ਇਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।


Related News