ਹੁਣ ਭਾਗਸਰ ''ਚ ਕੱਟੇ ਗਏ 7 ਸਾਲ ਦੇ ਬੱਚੇ ਦੇ ਵਾਲ

08/16/2017 5:27:09 PM


ਮੰਡੀ ਲੱਖੇਵਾਲੀ(ਸੁਖਪਾਲ ਢਿੱਲੋਂ ) - ਬੀਤੀ ਰਾਤ 12 ਵਜੇ ਦੇ ਕਰੀਬ ਪਿੰਡ ਭਾਗਸਰ ਵਿਖੇ ਵੀ ਇਕ 7 ਸਾਲ ਦੇ ਬੱਚੇ ਦੇ ਵਾਲ ਕੱਟੇ ਜਾਣ ਦੀ ਸੂਚਨਾ ਮਿਲੀ ਹੈ। ਸੂਤਰਾਂ ਅਨੁਸਾਰ ਜਸਪਿੰਦਰ ਸਿੰਘ ਪੁੱਤਰ ਕੇਵਲ ਸਿੰਘ ਟੇਲਰ ਮਾਸਟਰ ਆਪਣੇ ਮਾਤਾ-ਪਿਤਾ ਨਾਲ ਅੰਦਰ ਸੁੱਤਾ ਹੋਇਆ ਸੀ। ਉਸ ਦੀ ਮਾਤਾ ਹਰਮਨ ਕੌਰ ਨੇ ਦੱਸਿਆ ਕਿ ਇਕਦਮ ਚੀਕ ਵੱਜੀ ਅਤੇ ਉਸ ਨੂੰ ਬਿੱਲੀ ਦਿਖਾਈ ਦਿੱਤੀ। ਜਦ ਉਨ੍ਹਾਂ ਨੇ ਲਾਈਟ ਜਗਾ ਕੇ ਵੇਖਿਆ ਤਾਂ ਜਸਪਿੰਦਰ ਦੇ ਵਾਲ ਕੱਟੇ ਹੋਏ ਸਨ ਅਤੇ ਬੈਂਡ ਤੋਂ ਹੇਠਾਂ ਡਿੱਗੇ ਪਏ ਸਨ। ਉਕਤ ਬੱਚਾ ਜੋ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਤੀਜੀ ਕਲਾਸ ਦਾ ਵਿਦਿਆਰਥੀ ਹੈ, ਨੇ ਸ਼ੁਰੂ ਤੋਂ ਹੀ ਕੇਸ ਰੱਖੇ ਹੋਏ ਸਨ। 
ਜ਼ਿਕਰਯੋਗ ਹੈ ਕਿ ਵਾਲ ਜੂੜੇ ਵਾਲੇ ਥਾਂ ਤੋਂ ਕੱਟੇ ਗਏ ਹਨ। ਉਕਤ ਲੜਕੇ ਦੇ ਦਾਦਾ ਜਥੇਦਾਰ ਗੁਰਮੇਲ ਸਿੰਘ ਜੋ ਖੁਦ ਅੰਮ੍ਰਿਤਧਾਰੀ ਹੈ ਅਤੇ ਗੁਰਦੁਆਰਾ ਸਾਹਿਬ ਰੁਪਾਣਾ ਵਿਖੇ ਸੇਵਾ ਕਰਦਾ ਹੈ, ਨੇ ਦੱਸਿਆ ਕਿ ਉਹ ਕਿਸੇ ਵਹਿਮ ਭਰਮ ਨੂੰ ਨਹੀਂ ਮੰਨਦੇ, ਪਰ ਪਤਾ ਨਹੀਂ ਇਹ ਕਿਵੇ ਹੋ ਗਿਆ।


Related News