6 ਖਾਣ-ਪੀਣ ਦੀਆਂ ਚੀਜ਼ਾਂ ਦੇ ਲਏ ਸੈਂਪਲ

12/13/2017 6:37:47 AM

ਨਾਭਾ, (ਭੂਪਾ)- ਅੱਜ ਸਿਹਤ ਵਿਭਾਗ ਦੀ ਟੀਮ ਨੇ ਦਸਤਕ ਦੇ ਕੇ 6 ਖਾਣ-ਪੀਣ ਵਾਲੀਆਂ ਚੀਜ਼ਾਂ ਲੱਡੂ, ਬਰਫੀ, ਦਹੀਂ, ਕਰੀਮ, ਮੱਠੀ ਆਦਿ ਦੇ ਸੈਂਪਲ ਲਏ।
ਇਸ ਬਾਰੇ ਡੀ. ਐੱਚ. ਓ. ਪੀ. ਐੱਸ. ਸੰਧੂ ਨੇ ਦੱਸਿਆ ਕਿ ਵਿਭਾਗ ਦੀ ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾ ਦੀ ਟੀਮ ਨੇ ਹਲਵਾਈ ਦੀਆਂ ਦੁਕਾਨਾਂ ਤੇ ਡੇਅਰੀਆਂ ਤੋਂ ਬਰਫੀ, ਲੱਡੂ, ਮੱਠੀ, ਕਰੀਮ ਅਤੇ ਖੋਆ ਆਦਿ ਦੇ ਸੈਂਪਲ ਲਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਦੁੱਧ ਨਾਲ ਬਣੇ ਪਦਾਰਥਾਂ ਵਿਚ ਮਿਲਾਵਟ ਹੈ, ਜਿਸ ਕਾਰਨ ਅੱਜ ਦੀ ਇਹ ਕਾਰਵਾਈ ਕੀਤੀ ਗਈ ਹੈ।


Related News