ਫਿਰੋਜ਼ਪੁਰ ਤੇ ਮਾਨਸਾ ''ਚ ਹੋਏ ਭਿਆਨਕ ਹਾਦਸਿਆਂ ''ਚ ਹੋਈ 6 ਲੋਕਾਂ ਦੀ ਮੋਤ (ਵੀਡੀਓ)

06/27/2017 1:09:10 PM


ਫਿਰੋਜ਼ਪੁਰ—ਸੋਮਵਾਰ ਦੇ ਦਿਨ ਫਿਰੋਜ਼ਪੁਰ ਤੇ ਮਾਨਸਾ 'ਚ ਹੋਏ ਦੋ ਸੜਕ ਹਾਦਸਿਆਂ 'ਚ 6 ਲੋਕਾਂ ਦੀ ਮੌਤ ਹੋ ਗਈ। ਮਾਨਸਾ-ਬਠਿੰਡਾ ਰੋਡ 'ਤੇ ਇੱਕ ਅਲਟੋ ਕਾਰ ਦੀ ਕੇਂਟਰ ਨਾਲ ਹੋਈ ਆਹਮੋ-ਸਾਹਮਣੀ ਟੱਕਰ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚੋਂ ਚਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਸਨ। ਇਹ ਲੋਕ ਕਿਸੇ ਭੋਗ ਸਮਾਗਮ ਤੋਂ ਆ ਰਹੇ ਸਨ। ਹਾਦਸੇ ਦੀਆਂ ਤਸਵੀਰਾਂ ਬਿਆਨ ਕਰ ਰਹੀਆਂ ਹਨ ਕਿ ਹਾਦਸਾ ਬਹੁਤ ਭਿਆਨਕ ਸੀ। ਚਛਮਦੀਦ ਗਵਾਹ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਧਮਾਕੇ ਦੀ ਆਵਾਜ ਸੁਣਾਈ ਦਿੱਤੀ ਤਾਂ ਉਨ੍ਹਾਂ ਆ ਕੇ ਦੇਖਿਆ ਕਿ ਗੱਡੀ 'ਚ ਚਾਰ ਲਾਸ਼ਾਂ ਫਸੀਆਂ ਹੋਈਆ ਸਨ।
ਉਧਰ ਫਿਰੋਜ਼ਪੁਰ ਛਾਉਣੀ ਦੇ ਨਾਜ਼ਮੰਦੀ ਕੋਲ ਹੋਏ ਹਾਦਸੇ 'ਚ 2 ਵਿਦਿਆਰਥੀਆਂ ਦੀ ਪੰਜਾਬ ਰੋਡਵੇਜ ਬੱਸ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ ਜਦਕਿ ਇਕ ਦੀ ਹਾਲਤ ਗੰਭੀਰ ਹੈ। ਜਾਣਕਾਰੀ ਅਨੁਸਾਰ ਕੈਂਟ ਨਿਵਾਸੀ 4 ਵਿਦਿਆਰਥੀ ਮੋਗਾ ਰੋਡ ਤੋਂ ਲੰਘ ਰਹੇ ਸਨ। ਅਚਾਨਕ ਤੋਂ ਆਈ ਪੀ. ਆਰ. ਟੀ. ਸੀ ਦੀ ਬੱਸ ਨਾਲ ਟੱਕਰ ਹੋ ਗਈ। ਇਹ ਵਿਦਿਆਰਥੀ ਗੁਰਦੁਆਰਾ ਜਾਮੁਣੀ ਸਾਹਿਬ ਤੋਂ ਮੱਥਾ ਟੇਕ ਕੇ ਵਾਪਿਸ ਆ ਰਹੇ ਸਨ। ਫਿਲਹਾਲ ਮਾਨਸਾ ਪੁਲਸ ਵੱਲੋਂ ਕੈਂਟਰ ਦੇ ਡਰਾਇਵਰ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਫਿਰੋਜ਼ਪੁਰ ਪੁਲਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।


Related News