ਨਸ਼ੀਲੇ ਪਦਾਰਥਾਂ ਸਣੇ 6 ਗ੍ਰਿਫਤਾਰ

Monday, June 19, 2017 12:20 AM

    ਨਵਾਂਸ਼ਹਿਰ, (ਤ੍ਰਿਪਾਠੀ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ 10 ਗ੍ਰਾਮ ਨਸ਼ੀਲੇ ਪਦਾਰਥ ਸਣੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਐੱਸ. ਐੱਚ. ਓ. ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਥਾਣੇਦਾਰ ਬਲਵੇਗ ਸਿੰਘ ਦੀ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਬੱਸ ਅੱਡਾ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਰੋਡ ਵੱਲ ਜਾਂਦਿਆਂ ਇਕ ਮਹਿਲਾ ਨੂੰ 10 ਗ੍ਰਾਮ ਨਸ਼ੀਲੇ ਪਦਾਰਥ ਸਣੇ ਕਾਬੂ ਕੀਤਾ। ਗ੍ਰਿਫਤਾਰ ਬੀਰੋ ਪਤਨੀ ਸ਼ੋਖਾ ਵਾਸੀ ਕਲਰਾ ਮੁਹੱਲਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ।
    ਉਧਰ, ਸੀ.ਆਈ.ਏ. ਦੀ ਪੁਲਸ ਪਾਰਟੀ ਨੇ ਪਿੰਡ ਕਾਹਮਾ ਨੇੜਿਓਂ ਇਕ ਨੌਜਵਾਨ ਨੂੰ 100 ਟੀਕਿਆਂ ਸਣੇ ਕਾਬੂ ਕੀਤਾ। ਗ੍ਰਿਫਤਾਰ ਨੌਜਵਾਨ ਧਰਮਿੰਦਰ ਕੁਮਾਰ ਉਰਫ ਭਿੰਦਾ ਪੁੱਤਰ ਸਵਰਣਜੀਤ ਵਾਸੀ ਕਰੀਹਾ ਖਿਲਾਫ ਥਾਣਾ ਸਦਰ ਨਵਾਂਸ਼ਹਿਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
    ਇਧਰ, ਥਾਣਾ ਬਹਿਰਾਮ ਦੀ ਪੁਲਸ ਨੇ 40 ਲੀਟਰ ਲਾਹਣ (ਦੇਸੀ ਸ਼ਰਾਬ) ਸਣੇ ਕੇਵਲ ਕ੍ਰਿਸ਼ਨ ਪੁੱਤਰ ਮਾਲਾਵ ਰਾਮ ਵਾਸੀ ਬਹਿਰਾਮ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਥਾਣਾ ਸਦਰ ਬੰਗਾ ਦੀ ਪੁਲਸ ਨੇ 64 ਨਸ਼ੀਲੇ ਟੀਕਿਆਂ ਸਣੇ ਗੌਰਵ ਪੁੱਤਰ ਸੋਹਨ ਲਾਲ ਵਾਸੀ ਬਹਿਰਾਮ, ਸੁਖਵੀਰ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਮਜਾਰੀ ਤੇ ਲਵਦੀਪ ਕੁਮਾਰ ਪੁੱਤਰ ਕਮਲਜੀਤ ਵਾਸੀ ਬੰਗਾ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।    ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!