5 ਕਿਲੋਗ੍ਰਾਮ ਡੋਡੇ,ਚੂਰਾ-ਪੋਸਤ ਸਮੇਤ 1 ਔਰਤ ਗ੍ਰਿਫਤਾਰ

06/26/2017 7:48:24 AM

ਸੁਲਤਾਨਪੁਰ ਲੋਧੀ, (ਸੋਢੀ, ਧੀਰ)- ਥਾਣਾ ਤਲਵੰਡੀ ਚੌਧਰੀਆਂ ਪੁਲਸ ਵਲੋਂ ਨਸ਼ੀਲੇ ਪਦਾਰਥਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਇਕ ਨਸ਼ਾ ਸਮੱਗਲਰ ਮਹਿਲਾ ਅਮਰਜੀਤ ਕੌਰ ਉਰਫ ਦੇਬੋ ਪਤਨੀ ਲੇਟ ਅਜੀਤ ਸਿੰਘ ਨਿਵਾਸੀ ਪਿੰਡ ਦੇਹਲਾਂਵਾਲ (ਥਾਣਾ ਫੱਤੂਢੀਂਗਾ) ਨੂੰ 5 ਕਿਲੋਗ੍ਰਾਮ ਡੋਡੇ, ਚੂਰਾ-ਪੋਸਤ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਤੇ ਐੱਸ. ਐੱਚ. ਓ. ਥਾਣਾ ਤਲਵੰਡੀ ਚੌਧਰੀਆਂ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਏ. ਐੱਸ. ਆਈ. ਸਰਬਜੀਤ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਲੇਡੀ ਕਾਂਸਟੇਬਲ ਕੁਲਵਿੰਦਰ ਕੌਰ ਤਲਵੰਡੀ ਤੋਂ ਬੂਲਪੁਰ ਸੜਕ 'ਤੇ ਭੈੜੇ ਅਨਸਰਾਂ ਦੀ ਭਾਲ ਲਈ ਗਸ਼ਤ ਕੀਤੀ ਜਾ ਰਹੀ ਸੀ ਕਿ ਪਿੰਡ ਪੱਤੀ ਸਰਦਾਰ ਨਬੀਬਖਸ਼ (ਥੇਹਵਾਲਾ) ਨਜ਼ਦੀਕ ਪਿੰਡ ਟੋਡਰਵਾਲ ਵਲੋਂ ਸਕੂਟਰੀ 'ਤੇ ਆਉਂਦੀ ਇਕ ਸ਼ੱਕੀ ਮਹਿਲਾ ਦੇਖੀ, ਜਿਸ ਦੀ ਲੇਡੀ ਕਾਂਸਟੇਬਲ ਕੁਲਵਿੰਦਰ ਕੌਰ ਵਲੋਂ ਤਲਾਸ਼ੀ ਲੈਣ ਤੇ ਉਸ ਕੋਲੋਂ 5 ਕਿਲੋਗ੍ਰਾਮ ਡੋਡੇ, ਚੂਰਾ-ਪੋਸਤ ਬਰਾਮਦ ਕੀਤਾ ਗਿਆ।
ਇੰਸਪੈਕਟਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਕਾਬੂ ਕੀਤੀ ਗਈ ਮਹਿਲਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਸਮੱਗਲਰ ਦੇਬੋ ਨੂੰ 26 ਜੂਨ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਐਡੀਸ਼ਨਲ ਐੱਸ. ਐੱਚ. ਓ. ਸ਼ਿੰਦਰਪਾਲ ਸਿੰਘ ਤੇ ਏ. ਐੱਸ. ਆਈ. ਸਰਬਜੀਤ ਸਿੰਘ ਵੀ ਸਨ।


Related News