ਦਰਦਨਾਕ ਹਾਦਸੇ ਦੌਰਾਨ 5 ਜ਼ਖਮੀ, 2 ਦੀ ਹਾਲਤ ਗੰਭੀਰ

12/12/2017 2:13:43 PM

ਪੰਚਕੂਲਾ (ਚੰਦਨ) : ਮੋਰਨੀ ਤੋਂ ਜੀਰਕਪੁਰ ਆਉਂਦੇ ਸਮੇਂ ਇਕ ਕਾਰ ਦੀ ਟਿੱਪਰ ਨਾਲ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਕਾਰ 'ਚ ਸਵਾਰ 5 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂ ਰਾਹਗੀਰਾਂ ਨੇ ਤੁਰੰਤ ਪੰਚਕੂਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜ੍ਹਿਨਾਂ 'ਚੋਂ 2 ਲੋਕਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਕਾਰ 'ਚ ਸਵਾਰ ਹੋ ਕੇ 5 ਲੋਕ ਮੋਰਨੀ ਤੋਂ ਜੀਰਕਪੁਰ ਆ ਰਹੇ ਸਨ। ਇਸ ਦੌਰਾਨ ਬਜ਼ੁਰਗ ਕੋਠੀਆ ਨੇੜੇ ਸਾਹਮਣੇ ਤੋਂ ਆ ਰਹੇ ਟਿੱਪਰ ਨੇ ਬਿਨਾ ਇੰਡੀਕੇਟਰ ਦਿੱਤੇ ਟਿੱਪਰ ਨੂੰ ਮੋੜ ਦਿੱਤਾ, ਜਿਸ ਕਾਰਨ ਸਾਹਮਣੇ ਤੋਂ ਆ ਰਹੀ ਕਾਰ ਦਾ ਸੰਤੁਲਨ ਵਿਗੜ ਗਾ ਅਤੇ ਕਾਰ, ਟਿੱਪਰ ਨਾਲ ਜਾ ਟਕਰਾਈ। ਇਸ਼ ਤੋਂ ਬਾਅਦ ਰਾਹਗੀਰਾਂ ਨੇ ਜ਼ਖਮੀਂ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਇਸ ਹਾਦਸੇ 'ਚ ਜ਼ਖਮੀ ਅੰਕੁਸ਼ ਨੇ ਦੱਸਿਆ ਕਿ ਉਹ ਸੋਮਵਾਰ ਸਵੇਰੇ ਆਪਣੇ 4 ਦੋਸਤਾਂ ਨਾਲ ਮੋਰਨੀ ਘੁੰਮਣ ਗਏ ਹੋਏ ਸਨ। ਸ਼ਾਮ ਨੂੰ ਮੋਰਨੀ ਤੋਂ ਜੀਰਕਪੁਰ ਆਉਣ ਲਈ ਨਿਕਲੇ ਸਨ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਆਪਣੀ ਗੱਡੀ ਛੱਡ ਕੇ ਫਰਾਰ ਹੋ ਗਿਆ। ਫਿਲਹਾਲ ਪੁਲਸ ਨੇ ਦੋਵੇਂ ਵਾਹਨ ਆਪਣੇ ਕਬਜ਼ੇ 'ਚ ਲੈ ਲਏ ਹਨ।


Related News