ਸ਼ੱਕੀ ਹਾਲਾਤ ''ਚ 5 ਬੱਚਿਆਂ ਦੇ ਪਿਤਾ ਦੀ ਮੌਤ

10/18/2017 4:05:32 AM

ਫਗਵਾੜਾ, (ਜਲੋਟਾ)- ਫਗਵਾੜਾ 'ਚ 5 ਬੱਚਿਆਂ ਦੇ ਪਿਤਾ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਜਿਸਦੀ ਪਛਾਣ ਸ਼ਿਆਮ ਰਾਮ ਪੁੱਤਰ ਦਿਨੇਸ਼ ਰਾਮ ਹਾਲ ਵਾਸੀ ਸੰਤੋਖਪੁਰਾ ਹੈ, ਦੀ ਲਾਸ਼ ਨੂੰ ਪੁਲਸ ਨੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ।
ਮ੍ਰਿਤਕ ਦੇ ਪਰਿਵਰਿਕ ਮੈਂਬਰਾਂ ਦਾ ਦੋਸ਼ ਹੈ ਕਿ ਮ੍ਰਿਤਕ ਸ਼ਿਆਮ ਰਾਮ ਦੀ ਮੌਤ ਦੀ ਵਜਾ ਕੁਝ ਹੋਰ ਰਹੀ ਹੈ। ਪੀੜਤ ਪੱਖ ਦੇ ਲੋਕਾਂ ਵਲੋਂ ਮ੍ਰਿਤਕ ਦੀ ਮੌਤ ਨੂੰ ਸੜਕ ਹਾਦਸਾ ਸਵੀਕਾਰ ਕਰਨ ਤੋਂ ਸਾਫ ਮਨ੍ਹਾ ਕਰਕੇ ਕਈ ਪ੍ਰਕਾਰ ਦੇ ਤਰਕ ਦੇ ਕੇ ਮੌਤ ਦੇ ਕਾਰਨਾਂ ਨੂੰ ਕੁਝ ਹੋਰ ਕਰਾਰ ਦਿੱਤਾ ਗਿਆ ਹੈ। ਇਸਨੂੰ ਲੈਕੇ ਸਿਵਲ ਹਸਪਤਾਲ 'ਚ ਪੀੜਤ ਪੱਖ ਵਲੋਂ ਮੌਕੇ 'ਤੇ ਪਹੁੰਚੀ ਪੁਲਸ ਨੂੰ ਵੀ ਹਕੀਕਤ ਤੋਂ ਜਾਣੂ ਕਰਵਾਇਆ ਗਿਆ। ਹਾਲਾਂਕਿ ਮ੍ਰਿਤਕ ਦੀ ਮੌਤ ਨੂੰ ਲੈਕੇ ਪੁਲਸ ਦਾਅਵਾ ਕਰ ਰਹੀ ਹੈ, ਉਸਦੀ ਮੌਤ ਸੜਕ ਹਾਦਸੇ 'ਚ ਹੋਈ ਹੈ।


Related News