ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ ਗਈ ਰਾਹਤ ਸਮੱਗਰੀ

07/23/2017 3:28:24 PM

ਜਲੰਧਰ(ਕੁਲਦੀਪ ਭੁੱਲਰ)— ਸਾਡੇ ਗੁਆਂਢੀ ਮੁਲਕ ਦੀ ਸੋਚ ਹਮੇਸ਼ਾ ਹੀ ਸਾਡੇ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਰਹੀ ਹੈ। ਸਾਡੇ ਦੇਸ਼ ਦੀ ਸ਼ਾਂਤੀ ਭੰਗ ਕਰਨ ਅਤੇ ਅਰਥ ਵਿਵਸਥਾ ਨੂੰ ਖਰਾਬ ਕਰਨ ਦੀ ਨੀਅਤ ਨਾਲ ਉਹ ਸਰਹੱਦ 'ਤੇ ਗੋਲੀਬਾਰੀ, ਘੁਸਪੈਠ ਤੋਂ ਇਲਾਵਾ ਹੋਰ ਕਈ ਤਰੀਕਿਆਂ ਨਾਲ ਲਗਾਤਾਰ ਆਪਣੀਆਂ ਚਾਲਾਂ ਚੱਲ ਰਿਹਾ ਹੈ, ਜਿਸ ਦੇ ਕਾਰਨ ਅੱਜ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਭਾਰੀ ਜਾਨੀ-ਮਾਲ ਦਾ ਨੁਕਸਾਨ ਝਲਣਾ ਪੈ ਰਿਹਾ ਹੈ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਹਰ ਹਾਲ 'ਚ ਸਾਡੇ ਲੋਕ ਦੇਸ਼ ਅਤੇ ਜਨਮ ਭੂਮੀ ਦੇ ਮੋਹ ਕਾਰਨ ਆਪਣੇ ਘਰਾਂ 'ਚ ਡਟੇ ਹੋਏ ਹਨ। ਅਜਿਹੇ ਕਾਰਨਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਹਿੰਦ ਸਮਾਚਾਰ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਗਈ ਹੈ, ਜਿਸ ਦੇ ਤਹਿਤ 442ਵੇਂ ਟਰੱਕ ਦੀ ਰਾਹਤ ਸਮੱਗਰੀ ਸਾਂਭਾ ਨੇੜੇ ਪਿੰਡ ਸੁੰਬ 'ਚ ਕੈਪਟਨ ਇੰਦਰ ਸਿੰਘ ਦੀ ਦੇਖਭਾਲ 'ਚ ਵੰਡ ਕਰਨ ਲਈ ਰਵਾਨਾ ਕੀਤੀ ਗਈ। ਇਸ ਵਾਰ ਰਾਹਤ ਸਮੱਗਰੀ ਇਸ ਮੁਹਿੰਮ 'ਚ ਪਹਿਲਾਂ ਵੀ 15 ਟਰੱਕਾਂ ਦਾ ਯੋਗਦਾਨ ਪਾਉਣ ਵਾਲੇ ਤਰਸੇਮ ਕਟਾਰੀਆ ਦੀ ਪ੍ਰੇਰਣਾ ਨਾਲ ਠੇਕੇਦਾਰ ਸੁਭਾਸ਼ ਪੰਡੋਰੀ ਨਵਾਂਸ਼ਹਿਰ ਵੱਲੋਂ ਭੇਜੀ ਗਈ। ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਜਲੰਧਰ ਤੋਂ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ 'ਚ ਚੌਲ, ਆਟਾ, ਕੰਬਲ, ਚੀਨੀ, ਦਾਲ, ਚਾਹ-ਪੱਤੀ, ਤੇਲ, ਨਮਕ ਆਦਿ ਸਮੇਤ ਹੋਰ ਰੋਜ਼ਾਨਾ ਘਰੇਲੂ ਇਸਤੇਮਾਲ ਦਾ ਸਾਮਾਨ ਸ਼ਾਮਲ ਸੀ। 
ਰਾਹਤ ਮੁਹਿੰਮ ਟੀਮ ਦੇ ਮੁਖੀ ਜੇ. ਬੀ. ਸਿੰਘ ਚੌਧਰੀ ਦੀ ਅਗਵਾਈ 'ਚ ਰਾਹਤ ਸਮੱਗਰੀ ਵੰਡਣ ਲਈ ਜਲੰਧਰ ਤੋਂ ਜਾਣ ਵਾਲੀ ਟੀਮ 'ਚ ਤਰਸੇਮ ਕਟਾਰੀਆ, ਠੇਕੇਦਾਰ ਪੰਡੋਰੀ, ਲੁਧਿਆਣਾ ਤੋਂ ਸਮਾਜ ਸੇਵੀ ਹਰਦਿਆਲ ਸਿੰਘ ਅਮਨ, ਇਕਬਾਲ ਸਿੰਘ ਅਰਨੇਜਾ, ਯੋਗਾਚਾਰਿਆ ਸ਼ਰਮਾ ਵੀ ਸ਼ਾਮਲ ਸਨ।


Related News