42,750 ਐੱਮ. ਐੱਲ. ਸ਼ਰਾਬ ਸਣੇ 2 ਕਾਬੂ

08/17/2017 4:23:06 AM

ਹੁਸ਼ਿਆਰਪੁਰ, (ਅਸ਼ਵਨੀ)- ਥਾਣਾ ਟਾਂਡਾ ਦੀ ਪੁਲਸ ਨੇ ਇਕ ਔਰਤ ਕੁੰਤੀ ਪਤਨੀ ਸੋਹਣ ਲਾਲ ਵਾਸੀ ਬਿਜਲੀ ਘਰ ਟਾਂਡਾ ਦੇ ਕਬਜ਼ੇ ਵਿਚੋਂ 33,750 ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਦੋਸ਼ੀ ਖਿਲਾਫ਼ ਆਬਕਾਰੀ ਐਕਟ ਦੀ ਧਾਰਾ 61-1-14 ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 
ਇਸੇ ਤਰ੍ਹਾਂ ਥਾਣਾ ਮਾਹਿਲਪੁਰ ਦੀ ਪੁਲਸ ਨੇ ਸੈਲਾ ਚੌਕੀ ਦੇ ਇੰਚਾਰਜ ਸੋਹਣ ਲਾਲ ਦੀ ਅਗਵਾਈ 'ਚ ਜਸਪਾਲ ਸਿੰਘ ਉਰਫ ਜੱਸੂ ਦੇ ਕਬਜ਼ੇ ਵਿਚੋਂ 9 ਹਜ਼ਾਰ ਐੱਮ. ਐੱਲ. ਕੈਸ਼ ਵ੍ਹਿਸਕੀ ਬਰਾਮਦ ਕਰ ਕੇ ਦੋਸ਼ੀਆਂ ਖਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News