ਮਾਮਲਾ ਕੈਨੇਡਾ ''ਚ ਪੰਜਾਬਣ ਨੂੰ ਕਤਲ ਕਰਨ ਦਾ, ਪਤੀ ਨੇ ਪਤਨੀ ''ਤੇ ਲਗਾਏ ਇਹ ਦੋਸ਼

12/09/2017 9:55:52 AM

ਬਰੈਂਪਟਨ,(ਏਜੰਸੀ)— ਕੈਨੇਡਾ 'ਚ ਬਰੈਂਪਟਨ ਵਾਸੀ ਕਬੱਡੀ ਦੇ ਕੁਮੈਂਟੇਟਰ ਸੁਖਚੈਨ ਬਰਾੜ ਨੇ ਆਪਣੀ ਪਤਨੀ ਨੂੰ ਕਤਲ ਕਰਕੇ ਟਰੱਕ ਨੂੰ ਅੱਗ ਲਗਾਉਣ ਦੀ ਗੱਲ ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਆਪਣਾ ਕਸੂਰ ਮੰਨਿਆ ਹੈ। ਇਸ ਦੇ ਨਾਲ ਹੀ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ, ਜਿੱਥੇ ਉਸ ਨੇ ਕਿਹਾ ਕਿ ਉਸ ਦਾ ਆਪਣੀ ਪਤਨੀ ਗੁਰਪ੍ਰੀਤ ਨੂੰ ਕਤਲ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਉਸ ਨੂੰ ਇਸ ਕਾਰਨ ਗੁੱਸਾ ਆਇਆ ਕਿਉਂਕਿ ਗੁਰਪ੍ਰੀਤ ਨੇ ਉਸ ਰਾਤ ਕਿਹਾ ਸੀ ਕਿ ਉਸ ਦੇ ਛੋਟੇ ਬੱਚੇ ਦਾ ਪਿਤਾ ਸੁਖਚੈਨ ਨਹੀਂ ਹੈ। ਜ਼ਿਕਰਯੋਗ ਹੈ ਕਿ ਸਾਰਨੀਆ ਸ਼ਹਿਰ ਲਾਗੇ ਹਾਈਵੇ 402 ਉੱਪਰ 30/31 ਜਨਵਰੀ 2016 ਦੀ ਰਾਤ ਨੂੰ ਸੁਖਚੈਨ ਤੇ ਉਸ ਦੀ ਪਤਨੀ ਟਰੱਕ ਰਾਹੀਂ ਟੋਰਾਂਟੋ ਤੋਂ ਅਮਰੀਕਾ ਵੱਲ ਜਾ ਰਹੇ ਸਨ ਪਰ ਰਾਹ ਵਿੱਚ ਸੁਖਚੈਨ ਅਤੇ ਗੁਰਪ੍ਰੀਤ ਲੜ ਪਏ। ਇਨ੍ਹਾਂ ਦੋਹਾਂ ਦਾ ਟਰੱਕ ਡਰਾਈਵਿੰਗ ਦਾ ਲਾਇਸੈਂਸ ਹੈ।

PunjabKesari
ਸੁਖਚੈਨ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਸਾਰਨੀਆ ਨੇੜੇ ਪੁੱਜ ਕੇ ਉਸ ਨੇ ਟਰੱਕ ਹਾਈਵੇਅ ਤੋਂ ਬਾਹਰ ਕੱਢ ਕੇ ਟਰੱਕ ਸਟਾਪ 'ਤੇ ਰੋਕਿਆ। ਗੁਰਪ੍ਰੀਤ ਨੇ ਜਦ ਇਹ ਗੱਲ ਕਹੀ ਕਿ ਉਸ ਦੇ ਛੋਟੇ ਬੱਚੇ ਦਾ ਪਿਤਾ ਸੁਖਚੈਨ ਨਹੀਂ ਹੈ ਤਾਂ ਇਹ ਗੱਲ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਉਸ ਦੀ ਹਾਲਤ ਪਾਗਲਾਂ ਜਿਹੀ ਹੋ ਗਈ ਅਤੇ ਬੇਹੱਦ ਬੇਕਾਬੂ ਹੋ ਗਿਆ।  ਟਰੱਕ ਦੇ ਟਾਇਰਾਂ ਦਾ ਪ੍ਰੈਸ਼ਰ (ਹਵਾ) ਚੈੱਕ ਕਰਨ ਲਈ ਡਰਾਈਵਰ ਸੀਟ ਲਾਗੇ ਹਥੌੜਾ ਪਿਆ ਹੁੰਦਾ ਹੈ।  ਸੁਖਚੈਨ ਦੇ ਦੱਸਣ ਮੁਤਾਬਕ ਲੜਾਈ ਦੌਰਾਨ ਉਹ 2 ਕਿਲੋ ਦਾ ਹਥੌੜਾ ਉਸ ਸਮੇਂ ਹਥਿਆਰ ਵਜੋਂ ਵਰਤਿਆ, ਜਦੋਂ ਗੁਰਪ੍ਰੀਤ ਨੇ ਦੋਵਾਂ ਹੱਥਾਂ ਨਾਲ ਗਲੇ ਤੋਂ ਫੜ ਕੇ ਸੁਖਚੈਨ ਉੱਪਰ ਹਮਲਾ ਕਰ ਦਿੱਤਾ। ਸੁਖਚੈਨ ਨੇ ਗੁਰਪ੍ਰੀਤ ਨੂੰ ਧੱਕ ਕੇ ਸਲੀਪਰ ਬੰਕ (ਟਰੱਕ ਵਿੱਚ ਸੌਣ ਵਾਲੀ ਜਗ੍ਹਾ) ਉੱਪਰ ਸੁੱਟਿਆ ਅਤੇ ਹਥੌੜੇ ਨਾਲ ਵਾਰ ਕੀਤੇ। ਸਲੀਪਰ ਬੰਕ ਉੱਪਰ ਗੁਰਪ੍ਰੀਤ ਅੱਧਮਰੀ ਹੋ ਗਈ ਪਰ ਸੁਖਚੈਨ ਨੇ ਉਸ ਨੂੰ ਮਰ ਗਈ ਸਮਝਿਆ ਅਤੇ ਫਿਰ ਉਸ ਨੇ ਟਰੱਕ ਕੁਝ ਦੂਰ ਲਿਜਾ ਕੇ ਹਾਈਵੇਅ 'ਤੇ ਰੋਕਿਆ। ਇੱਥੇ ਡੀਜ਼ਲ ਛਿੜਕ ਕੇ ਟਰੱਕ ਨੂੰ ਅੱਗ ਲਗਾ ਦਿੱਤੀ। ਇਸ ਮਗਰੋਂ ਸੁਖਚੈਨ ਨੇ ਪੁਲਸ ਨੂੰ ਝੂਠ ਬੋਲਿਆ ਕਿ ਟਰੱਕ ਨੂੰ ਅੱਗ ਲੱਗਣ ਬਾਰੇ ਉਹ ਕੁੱਝ ਨਹੀਂ ਜਾਣਦਾ। ਉਸ ਨੇ ਅਦਾਲਤ 'ਚ ਇਹ ਗੱਲ ਵੀ ਮੰਨੀ ਕਿ ਗ੍ਰਿਫਤਾਰੀ ਤੋਂ ਬਚਣ ਲਈ ਹੀ ਉਸ ਨੇ ਇਹ ਝੂਠ ਬੋਲਿਆ ਸੀ। ਉੱਧਰ ਸਰਕਾਰੀ ਵਕੀਲ ਨੇ ਸੁਖਚੈਨ ਦੀ ਇਹ ਗੱਲ ਮੰਨਣ ਤੋਂ ਇਨਕਾਰ ਕੀਤਾ ਹੈ ਕਿ ਗੁਰਪ੍ਰੀਤ ਨੇ ਸੁਖਚੈਨ ਉਪਰ ਹਮਲਾ ਕੀਤਾ ਸੀ ਜਾਂ ਉਸ ਦੀ ਬੇਇਜ਼ਤੀ ਕੀਤੀ ਸੀ।  


Related News