40 ਹਿੰਦੂ ਜਥੇਬੰਦੀਆਂ ਨੇ ਸ਼ਹਿਰ ''ਚ ਕੱਢਿਆ ਰੋਸ ਮਾਰਚ

10/19/2017 12:28:29 AM

ਬਟਾਲਾ,   (ਬੇਰੀ)-  ਆਰ. ਐੱਸ. ਐੱਸ. ਸਮੇਤ 40 ਦੇ ਕਰੀਬ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੇ ਹਿੰਦੂ ਜਥੇਬੰਦੀਆਂ ਦੇ ਦਰਜਨਾਂ ਨੁਮਾਇੰਦਿਆਂ ਵੱਲੋਂ ਦਿਨ-ਦਿਹਾੜੇ ਸੰਘ ਕਾਰਜਕਰਤਾ ਰਵਿੰਦਰ ਗੋਸਾਈਂ ਦੀ ਹੋਈ ਹੱਤਿਆ ਦੇ ਮਾਮਲੇ 'ਚ ਮੁੱਖ ਮੰਤਰੀ ਦੇ ਨਾਂ ਐੱਸ. ਡੀ. ਐੱਮ. ਬਟਾਲਾ ਨੂੰ ਇਕ ਮੰਗ ਪੱਤਰ ਦਿੱਤਾ, ਜਿਸ ਵਿਚ ਸੰਘ ਕਾਰਜਕਰਤਾਵਾਂ ਨੇ ਰਵਿੰਦਰ ਗੋਸਾਈਂ ਦੀ ਹੋਈ ਹੱਤਿਆ 'ਤੇ ਗਹਿਰਾ ਸ਼ੋਕ ਜਤਾਉਂਦੇ ਹੋਏ ਅਜਿਹੀ ਘਟਨਾ ਦੀ ਘੋਰ ਨਿੰਦਾ ਕੀਤੀ ਅਤੇ ਗਾਂਧੀ ਚੌਕ 'ਚ ਪ੍ਰਦਰਸ਼ਨ ਵੀ ਕੀਤਾ। 
ਮੰਗ ਪੱਤਰ ਦੇਣ ਤੋਂ ਪਹਿਲਾਂ ਆਰ. ਐੱਸ. ਐੱਸ. ਸਮੇਤ ਸਮੂਹ ਦਰਜਨਾਂ ਹਿੰਦੂ ਜਥੇਬੰਦੀਆਂ ਜੋ ਕਿ ਬਟਾਲਾ, ਫਤਿਹਗੜ੍ਹ ਚੂੜੀਆਂ ਅਤੇ ਕਾਦੀਆਂ ਤੋਂ ਆਈਆਂ ਹੋਈਆਂ ਸਨ ਨੇ ਸ਼ਹਿਰ ਵਿਚ ਪੈਦਲ ਰੋਸ ਮਾਰਚ ਵੀ ਕੱਢਿਆ ਅਤੇ ਐੱਸ. ਡੀ. ਐੱਮ ਬਟਾਲਾ ਰੋਹਿਤ ਗੁਪਤਾ ਨੂੰ ਮੁੱਖ ਮੰਤਰੀ ਦੇ ਨਾਂ ਇਕ ਮੰਗ ਪੱਤਰ ਦਿੰਦੇ ਹੋਏ ਸਬੰਧਤ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਇਸ ਦੌਰਾਨ ਸੰਘ ਕਾਰਜਕਰਤਾਵਾਂ ਨੇ ਰੋਸ ਜਤਾਉਂਦੇ ਕਿਹਾ ਕਿ ਅਜਿਹੀਆਂ ਘਟਨਾਵਾਂ ਹੋਣ ਨਾਲ ਆਮ ਲੋਕਾਂ ਦਾ ਕਾਨੂੰਨ ਵਿਵਸਥਾ ਅਤੇ ਪੁਲਸ ਤੋਂ ਭਰੋਸਾ ਉਠਦਾ ਜਾ ਰਿਹਾ ਹੈ। 


Related News