ਪੁਲਸ ਕੰਪਲੇਂਟ ਅਥਾਰਟੀ ਨੂੰ 2 ਮਹੀਨਿਆਂ ''ਚ ਪੁਲਸ ਖਿਲਾਫ ਮਿਲੀਆਂ 40 ਸ਼ਿਕਾਇਤਾਂ

06/26/2017 7:58:38 AM

ਚੰਡੀਗੜ੍ਹ (ਅਰਚਨਾ) - ਪੁਲਸ ਕੰਪਲੇਂਟ ਅਥਾਰਟੀ ਨੂੰ ਦੋ ਮਹੀਨਿਆਂ 'ਚ ਪੁਲਸ ਖਿਲਾਫ ਮਿਲੀਆਂ 48 ਸ਼ਿਕਾਇਤਾਂ ਦਾ ਨਿਪਟਾਰਾ ਕਰਨ 'ਚ ਸਫਲਤਾ ਮਿਲੀ ਹੈ। ਚੇਅਰਮੈਨ ਜਸਟਿਸ (ਸੇਵਾਮੁਕਤ) ਮਹਾਵੀਰ ਸਿੰਘ ਚੌਹਾਨ ਤੇ ਮੈਂਬਰ ਰਾਜਸਥਾਨ ਦੇ ਸਾਬਕਾ ਡੀ. ਜੀ. ਪੀ. ਅਮਰਜੋਤ ਸਿੰਘ ਗਿੱਲ ਦੀ ਅਗਵਾਈ 'ਚ 2017 ਤੋਂ ਗਠਿਤ ਕਮੇਟੀ ਨੂੰ 40 ਨਵੀਆਂ, ਜਦੋਂਕਿ 75 ਪੁਰਾਣੀਆਂ ਸ਼ਿਕਾਇਤਾਂ ਹੱਲ ਕਰਨ ਲਈ ਮਿਲੀਆਂ ਸਨ। ਅਥਾਰਟੀ ਦੇ 28 ਸਿਟਿੰਗਸ ਦੌਰਾਨ ਪੁਲਸ ਖਿਲਾਫ ਮਿਲੀਆਂ ਅਜਿਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ, ਜਿਸ 'ਚ ਪੁਲਸ ਅਪਰਾਧ ਹੋਣ ਦੇ ਬਾਵਜੂਦ ਮਾਮਲਾ ਦਰਜ ਕਰਨ 'ਚ ਆਨਾਕਾਨੀ ਕਰ ਰਹੀ ਸੀ ਜਾਂ ਮਾਮਲਾ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਸੀ। ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿਨ੍ਹਾਂ 'ਚ ਹਿੱਟ ਐਂਡ ਰਨ ਦੇ ਮਾਮਲੇ 'ਚ ਦੋਸ਼ੀਆਂ ਦੀ ਪੁਲਸ ਨੇ ਸਾਰ ਤਕ ਨਹੀਂ ਲਈ ਸੀ।
ਸਿਰਫ ਇੰਨਾ ਹੀ ਨਹੀਂ, ਬੇਟੀ ਦੇ ਜਬਰਨ ਵਿਆਹ, ਕਤਲ ਵਰਗੇ ਮਾਮਲਿਆਂ 'ਚ ਵੀ ਪੁਲਸ ਦਾ ਲਾਪ੍ਰਵਾਹੀ ਭਰਿਆ ਰਵੱਈਆ ਦਿਸਿਆ।  ਜਸਟਿਸ (ਰਿਟਾਇਰਡ) ਚੌਹਾਨ ਨੇ ਅਜਿਹੇ ਮਾਮਲਿਆਂ 'ਚ ਚੰਡੀਗੜ੍ਹ ਪੁਲਸ ਦੇ ਆਲ੍ਹਾ ਅਧਿਕਾਰੀਆਂ ਤੋਂ ਜਵਾਬ ਮੰਗਣ 'ਤੇ ਕਾਰਵਾਈ ਲਈ ਨਿਰਦੇਸ਼ ਜਾਰੀ ਕਰ ਰਹੇ ਹਨ।


Related News