ਹੋਟਲ ''ਚ ਛਾਪੇਮਾਰੀ; 4 ਜੋੜੇ ਕਾਬੂ

Monday, July 17, 2017 6:26 AM
ਹੋਟਲ ''ਚ ਛਾਪੇਮਾਰੀ; 4 ਜੋੜੇ ਕਾਬੂ

ਰੂਪਨਗਰ  (ਵਿਜੇ) - ਪੁਲਸ ਨੇ ਇਕ ਹੋਟਲ 'ਚ ਛਾਪੇਮਾਰੀ ਕਰ ਕੇ ਚਾਰ ਜੋੜਿਆਂ, ਹੋਟਲ ਦੇ ਮਾਲਕ ਤੇ ਮੈਨੇਜਰ ਨੂੰ ਗ੍ਰਿਫਤਾਰ ਕਰ ਕੇ ਇਮੋਰਲ ਐਕਟ ਤਹਿਤ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਮਨਵੀਰ ਸਿੰਘ ਬਾਜਵਾ ਦੀ ਅਗਵਾਈ 'ਚ ਥਾਣਾ ਸਦਰ ਦੀ ਪੁਲਸ ਨੇ ਇਕ ਹੋਟਲ 'ਤੇ ਸ਼ਨੀਵਾਰ ਨੂੰ ਦੇਰ ਰਾਤ ਛਾਪੇਮਾਰੀ ਕਰ ਕੇ 8 ਲੜਕੇ-ਲੜਕੀਆਂ ਸਮੇਤ ਹੋਟਲ ਦੇ ਮਾਲਕ ਹਰਸੁਖਇੰਦਰ ਸਿੰਘ ਤੇ ਮੈਨੇਜਰ ਵਿਵੇਕ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਗ੍ਰਿਫਤਾਰ ਕੀਤੇ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ।