ਸੀ.ਆਈ.ਏ. ਸਟਾਫ਼ ਨੇ ਵੱਖ-ਵੱਖ ਮਾਮਲਿਆਂ ''ਚ 4 ਨੂੰ ਕੀਤਾ ਕਾਬੂ, ਮਾਮਲਾ ਦਰਜ

01/17/2018 3:39:20 PM


ਸੰਗਰੂਰ (ਬੇਦੀ) - ਸੀ. ਆਈ. ਏ ਸਟਾਫ ਬਹਾਦਰ ਸਿੰਘ ਵਾਲਾ ਦੀਆਂ ਚਾਰ ਵੱਖ-ਵੱਖ ਟੀਮਾ ਨੇ ਪੁਲਸ ਚੈਕਿੰਗ ਦੌਰਾਨ 300 ਗ੍ਰਾਮ ਸਮੈਕ, ਇਕ ਰਿਵਾਲਵਰ 32 ਬੋਰ ਦੇਸੀ ਸਮੇਤ 02 ਰੌਂਦ ਜਿੰਦਾ 32 ਬੋਰ ਅਤੇ 324 ਬੋਤਲਾਂ ਸ਼ਰਾਬ ਠੇਕਾ ਦੇਸੀ ਅਤੇ ਇਕ ਕਾਰ ਮਾਰਕਾ ਏਸੈਂਟ ਜਾਅਲੀ ਨੰਬਰੀ ਬਰਾਮਦ ਕਰਕੇ ਨਸ਼ਾ ਸਪਲਾਈ ਕਰਨ ਵਾਲੇ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ।
ਵਿਜੇ ਕੁਮਾਰ ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ ਵਾਲਾ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਮਨਦੀਪ ਸਿੰਘ ਸਿੱਧੂ ਐਸ. ਐਸ. ਪੀ ਜ਼ਿਲਾ ਸੰਗਰੂਰ ਦੀ ਹਦਾਇਤ ਅਨੁਸਾਰ ਡੀ. ਐਸ. ਪੀ (ਇੰਨ.) ਸੁਖਦੇਵ ਸਿੰਘ ਬਰਾੜ ਦੀ ਨਿਗਰਾਨੀ ਹੇਠ ਜ਼ਿਲਾ ਸੰਗਰੂਰ ਦੇ ਏਰੀਆ 'ਚ ਭੈੜੇ ਪੁਰਸ਼ਾ/ਸਮੱਗਲਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸ:ਥ: ਅਵਤਾਰ ਸਿੰਘ ਸੀ. ਆਈ. ਏ. ਬ. ਸ.ਵਾਲਾ ਵੱਲੋਂ ਸਮੇਤ ਪੁਲਸ ਪਾਰਟੀ ਬੱਸ ਸਟੈਂਡ ਪਿੰਡ ਭੋਜੋਵਾਲੀ ਮੁਖਬਰੀ ਮਿਲਣ ਪਰ ਪਿੰਡ ਪਲਾਸੌਰ ਨੇੜੇ ਪੁਲ ਸੂਆ ਪਰ ਦੌਰਾਨ ਕੀਤੀ ਨਾਕਾਬੰਦੀ ਇਕ ਏਸੈਂਟ ਕਾਰ 'ਚੋਂ ਮੁਲਾਜ਼ਮ ਗੁਰਵਿੰਦਰ ਸਿੰਘ ਉਰਫ ਸਨੀ ਪੁੱਤਰ ਤੀਰਥ ਸਿੰਘ ਵਾਸੀ ਫਤਿਹਗੜ ਪੰਜਗਰਾਈਆਂ ਥਾਣਾ ਸ਼ੇਰਪਰ ਜ਼ਿਲਾ ਸੰਗਰੂਰ ਨੂੰ ਕਾਬੂ ਕਰਕੇ 200 ਗ੍ਰਾਮ ਸਮੈਕ, ਇਕ ਰਿਵਾਲਵਰ 32 ਬੋਰ ਦੇਸੀ ਸਮੇਤ 02 ਰੌਂਦ ਜਿੰਦਾ 32 ਬੋਰ ਅਤੇ 120 ਬੋਤਲਾਂ ਸਰਾਬ ਠੇਕਾ ਦੇਸੀ ਮਾਰਕਾ ਮੋਟਾ ਸੰਤਰਾ ਅਤੇ ਕਾਰ ਮਾਰਕਾ ਏਸੈਂਟ ਜਾਅਲੀ ਨੰਬਰੀ ਬ੍ਰਾਮਦ ਕਰਵਾ ਕੇ ਮੁਕੱਦਮਾ ਸਦਰ ਧੂਰੀ ਦਰਜ ਰਜਿਸਟਰ ਕਰਵਾਇਆ ਗਿਆ ਹੈ।ਜ਼ਿਕਰਯੋਗ ਉਕਤ ਮੁਲਾਜ਼ਮ 'ਤੇ ਪਹਿਲਾਂ ਵੀ ਜ਼ਿਲੇ ਦੇ ਵੱਖ-ਵੱਖ ਥਾਣਿਆਂ 'ਚ ਕਰੀਬਨ 10 ਮਾਮਲੇ ਦਰਜ ਹਨ। 
ਇਸੇ ਤਰ੍ਹਾਂ ਸ:ਥ: ਕੇਵਲ ਕ੍ਰਿਸਨ ਸੀ. ਆਈ. ਏ. ਬ.ਸ. ਵਾਲਾ ਵੱਲੋਂ ਸਮੇਤ ਪੁਲਸ ਪਾਰਟੀ ਦੇ ਬਾਹੱਦ ਨੇੜੇ ਟੀ-ਪੁਆਇੰਟ ਦੋਹਲਾ ਰੋਡ 'ਤੇ ਮੁਹੰਮਦ ਸਦਾਮ ਉਰਫ ਸਲੀਮ ਪੁੱਤਰ ਮੁਹੰਮਦ ਦਿਲਸਾਦ ਵਾਸੀ ਫਰੀਦਪੁਰ ਥਾਣਾ ਬਨਾਵਰ ਜ਼ਿਲਾ ਬਦਾਈਆਂ ਹਾਲ ਕਿਰਾਏਦਾਰ ਪੰਕਜ ਬਾਗੜੀਆਂ ਤੋਂ 100 ਗ੍ਰਾਮ ਸਮੈਕ ਬਰਾਮਦ ਹੋਣ 'ਤੇ ਕਾਬੂ ਕਰਕੇ ਸਿਟੀ ਧੂਰੀ ਦਰਜ ਕਰਵਾਇਆ ਗਿਆ ਹੈ। 
ਇਸੇ ਤਰਾਂ ਸ:ਥ: ਰਣਧੀਰ ਰਾਮ ਸੀ. ਆਈ. ਏ. ਬ. ਸ. ਵਾਲਾ ਵੱਲੋ ਸਮੇਤ ਪੁਲਸ ਪਾਰਟੀ ਦੇ ਬਾ-ਹੱਦ ਪਿੰਡ ਕਾਂਝਲਾ ਤੋ ਜਗਬੀਰ ਸਿੰਘ ਉਰਫ ਜੱਗੂ ਪੁੱਤਰ ਸੰਤ ਸਿੰਘ ਵਾਸੀ ਅਕਤਿਆਰਪੁਰਾ (ਅਲੀਪੁਰ) ਥਾਣਾ ਸੰਦੌੜ ਨੂੰ ਕਾਬੂ ਕਰਕੇ ਇਸ ਦੁਆਰਾ ਕਿੱਕਰਾਂ ਦੇ ਝੁੰਡ 'ਚ 10 ਡੱਬੇ ਸ਼ਰਾਬ ਦੇਸੀ ਮਾਰਕਾ ਮੋਟਾ ਸੰਤਰਾ ਦੇ ਬਰਾਮਦ ਕਰਵਾਕੇ ਮੁੱਕਦਮਾ ਥਾਣਾ ਸਦਰ ਧੂਰੀ ਦਰਜ ਰਜਿਸਟਰ ਕਰਵਾਇਆ ਗਿਆ ਹੈ।
ਇਸੇ ਤਰ੍ਹਾਂ ਹੌਲ਼: ਕੁਲਵੰਤ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਦੇ ਪਿੰਡ ਜਹਾਂਗੀਰ ਤੋ ਪਿੰਡ ਰਾਜੋਮਾਜਰਾ ਸਾਈਡ ਪਰ ਦਲਵਿੰਦਰ ਸਿੰਘ ਪੁੱਤਰ ਲੇਟ ਜਗਜੀਤ ਸਿੰਘ ਵਾਸੀ ਮਿੱਠੇਵਾਲ ਰੋਡ ਪਿੰਡ ਪੰਜਗਰਾਈਆਂ ਥਾਣਾ ਸ਼ੇਰਪੁਰ ਨੂੰ ਕਾਬੂ ਕਰਕੇ ਕਬਜੇ 'ਚੋ ਦੋ ਕੈਨੀਆ ਪਲਾਸਟਿਕ ਸ਼ਰਾਬ ਠੇਕਾ ਦੇਸੀ (ਕੁੱਲ 84 ਬੋਤਲਾਂ) ਬਰਾਮਦ ਹੋਣ 'ਤੇ ਮਾਮਲਾ ਦਰਜ ਕੀਤਾ ਗਿਆ ਹੈ।


Related News