72 ਬੋਤਲਾਂ ਸ਼ਰਾਬ ਸਣੇ 4 ਕਾਬੂ

10/19/2017 2:20:43 PM

ਤਪਾ ਮੰਡੀ (ਸ਼ਾਮ, ਗਰਗ) - ਪੁਲਸ ਨੇ 4 ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਰਛਪਾਲ ਸਿੰਘ ਐੱਸ. ਐੱਚ. ਓ. ਤਪਾ ਦੇ ਦੱਸਿਆ ਕਿ ਪੁਲਸ ਨੇ ਮੁਖਬਰੀ ਦੇ ਆਧਾਰ 'ਤੇ ਛਾਪਾਮਾਰੀ ਕਰ ਕੇ ਜਤਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਧਰਮਾ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀਆਨ ਤਪਾ ਤੋਂ 36 ਬੋਤਲਾਂ ਹਰਿਆਣਾ ਮਾਰਕਾ ਅਤੇ ਰਾਜਾ ਸਿੰਘ ਪੁੱਤਰ ਸਰਦਾਰਾ ਸਿੰਘ ਲਾਲੂ ਪੱਤੀ ਢਿਲਵਾਂ ਤੋਂ 24 ਬੋਤਲਾਂ। ਇਸੇ ਤਰ੍ਹਾਂ ਕੌਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਨੱਥਾ ਪੱਤੀ ਢਿਲਵਾਂ ਤੋਂ 12 ਬੋਤਲਾਂ ਸ਼ਰਾਬ ਬਰਾਮਦ ਕਰ ਕੇ ਉਕਤ ਚਾਰਾਂ ਖਿਲਾਫ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News