ਜ਼ਿਲੇ ''ਚ 6 ਥਾਵਾਂ ''ਤੇ ਪਟਾਕੇ ਵੇਚਣ ਲਈ 37 ਲਾਇਸੈਂਸ ਜਾਰੀ

10/17/2017 1:57:50 AM

ਮੋਗਾ,   (ਪਵਨ ਗਰੋਵਰ/ਗੋਪੀ ਰਾਊਕੇ)-  ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਪਟਾਕਿਆਂ ਦੀ ਵਿਕਰੀ ਅਤੇ ਪਟਾਕੇ ਚਲਾਉਣ ਦੀਆਂ ਦਿੱਤੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਅੱਜ ਮੋਗਾ ਜ਼ਿਲੇ 'ਚ 6 ਥਾਵਾਂ 'ਤੇ ਪਟਾਕਿਆਂ ਦੀ ਵਿਕਰੀ ਕਰਨ ਸਬੰਧੀ 37 ਲਾਭਪਾਤਰੀਆਂ ਨੂੰ ਪਟਾਕੇ ਵੇਚਣ ਦੇ ਲਾਇਸੈਂਸ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਦਫਤਰ ਮੋਗਾ ਦੇ ਮੀਟਿੰਗ ਹਾਲ 'ਚ ਅੱਜ ਦਿਲਰਾਜ ਸਿੰਘ ਡਿਪਟੀ ਕਮਿਸ਼ਨਰ ਮੋਗਾ ਦੀ ਅਗਵਾਈ ਹੇਠ 4 ਵੱਖ-ਵੱਖ ਪੜਾਵਾਂ 'ਚ ਪਟਾਕੇ ਵੇਚਣ ਦੇ ਲੱਕੀ ਡਰਾਅ ਕੱਢੇ ਗਏ। ਜਾਣਕਾਰੀ ਅਨੁਸਾਰ ਜ਼ਿਲੇ 'ਚ 4 ਤਹਿਸੀਲਾਂ ਅਧੀਨ ਕੁਲ 185 ਵਿਅਕਤੀਆਂ ਨੇ ਲਾਇਸੈਂਸ ਅਪਲਾਈ ਕੀਤਾ ਸੀ, ਜਿਨ੍ਹਾਂ 'ਚੋਂ 20 ਫੀਸਦੀ ਵਿਅਕਤੀਆਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਹਨ। 


Related News