ਜਲੰਧਰ : ਥਾਣੇ ਦੇ ਬਾਹਰ ਖੜ੍ਹੀਆਂ 35 ਗੱਡੀਆਂ ਨੂੰ ਲੱਗੀ ਅੱਗ

10/20/2017 9:19:21 AM

ਜਲੰਧਰ (ਸੋਨੂੰ) — ਜਲੰਧਰ ਦੇ ਮਕਸੂਦਾ ਇਲਾਕੇ 'ਚ ਬੀਤੇ ਦਿਨ 35 ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮਕਸੂਦਾ ਥਾਣੇ ਦੇ ਬਾਹਰ ਵੱਖ-ਵੱਖ ਕੇਸਾਂ 'ਚ ਜ਼ਬਤ ਕੀਤੀਆਂ 35 ਗੱਡੀਆਂ ਖੜ੍ਹੀਆਂ ਸਨ ਤੇ ਕਬਾੜ ਦੇ ਰੂਪ 'ਚ ਖੜ੍ਹੀਆਂ ਇਨ੍ਹਾਂ ਗੱਡੀਆਂ 'ਚ ਅਚਾਨਕ ਅੱਗ ਲੱਗ ਗਈ।

PunjabKesari

ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਉਥੇ ਖੜ੍ਹੀਆਂ 35 ਗੱਡੀਆਂ ਨੂੰ ਆਪਣੀ ਚਪੇਟ 'ਚ ਲੈ ਲਿਆ। ਪੁਲਸ ਵਲੋਂ ਜਲਦ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਕਰੀਬ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਪੁਲਸ ਅਧਿਕਾਰੀਆਂ ਮੁਤਾਬਕ ਇਹ ਗੱਡੀਆਂ ਪਿਛਲੇ ਕਈ ਸਾਲਾ ਤੋਂ ਇਥੇ ਖੜ੍ਹੀਆਂ ਸਨ, ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਪੂਰੇ ਨੁਕਸਾਨ ਦਾ ਪਤਾ ਲੱਗੇਗਾ।

PunjabKesari


Related News