ਬੱਚੀਆਂ ਸਣੇ 3 ਦੇ ਕੱਟੇ ਗਏ ਵਾਲ

08/17/2017 12:57:05 AM

ਬਹਿਰਾਮ, (ਆਰ.ਡੀ.ਰਾਮਾ)- ਬੀਤੇ ਕਈ ਦਿਨਾਂ ਤੋਂ ਔਰਤਾਂ ਦੇ ਸਿਰ ਦੇ ਵਾਲ ਕੱਟੇ ਜਾਣਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਮੰਗਲਵਾਰ ਸ਼ਾਮ ਨੂੰ ਪਿੰਡ ਖਲਵਾੜਾ 'ਚ ਦੋ ਬੱਚੀਆਂ ਤੇ ਪਿੰਡ ਚੱਕ ਪੰਡੋਰੀ ਵਿਖੇ 32 ਸਾਲਾ ਔਰਤ ਦੇ ਵਾਲ ਕੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਪਿੰਡ ਚੱਕ ਪੰਡੋਰੀ ਦੀ ਰਾਜ ਰਾਣੀ ਨੇ ਦੱਸਿਆ ਕਿ ਜਦੋਂ ਉਹ ਵਾਲ ਵਾਹੁਣ ਲੱਗੀ ਤਾਂ ਅਚਾਨਕ ਕਾਫੀ ਵਾਲ ਹੇਠਾਂ ਡਿੱਗ ਗਏ ਅਤੇ ਉਹ ਹੈਰਾਨ ਰਹਿ ਗਈ। ਉਸ ਦੇ ਪਰਿਵਾਰਕ ਮੈਂਬਰ ਵੀ ਨਾਲ ਹੀ ਬੈਠੇ ਸਨ। ਉਧਰ, ਪਿੰਡ ਖਲਵਾੜਾ ਦੇ ਸ਼ਾਮ ਸਿੰਘ ਫੌਜੀ ਨੇ ਦੱਸਿਆ ਕਿ ਸ਼ਾਮ ਵੇਲੇ ਉਸ ਦੀ 10 ਸਾਲਾ ਪੋਤਰੀ ਅਰਸ਼ਿਤਾ ਪੁੱਤਰੀ ਸੁਖਨਿੰਦਰ ਸਿੰਘ ਆਪਣੇ ਪਿਤਾ ਨਾਲ ਛੱਤ 'ਤੇ ਕਿਸੇ ਕੰਮ ਲਈ ਗਈ ਹੋਈ ਸੀ ਕਿ ਅਚਾਨਕ ਉਸ ਨੂੰ ਕਿਸੇ ਨੇ ਪਿਛਲੇ ਪਾਸਿਓਂ ਗੁਦਗੁਦੀ ਕੀਤੀ। ਉਹ ਘਬਰਾਉਂਦੀ ਹੋਈ ਹੇਠਾਂ ਆ ਗਈ। ਜਦੋਂ ਧਿਆਨ ਨਾਲ ਦੇਖਿਆ ਤਾਂ ਉਸ ਦੇ ਸਿਰ ਦੇ ਵਾਲ ਕੱਟੇ ਹੋਏ ਸਨ। 
ਦੋਵਾਂ ਮਾਮਲਿਆਂ 'ਚ ਪੁਲਸ ਨੂੰ ਸੂਚਨਾ ਦਿੱਤੀ ਗਈ। ਥਾਣੇਦਾਰ ਗੁਰਜਸਵੰਤ ਸਿੰਘ ਅਤੇ ਸਿਪਾਹੀ ਕੁਲਵਿੰਦਰ ਸਿੰਘ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਤਰ੍ਹਾਂ ਹੀ ਪਿੰਡ ਪੰਡੋਰੀ ਵਿਖੇ 14 ਸਾਲਾ ਬੱਚੀ ਦੇ ਵੀ ਵਾਲ ਕੱਟੇ ਗਏ। ਜਾਣਕਾਰੀ ਅਨੁਸਾਰ ਪਿੰਡ ਪੰਡੋਰੀ ਦੀ ਗੁਰਜਸ ਕੌਰ ਨਵੀ ਉਰਫ ਗ੍ਰੇਸੀ ਪੁੱਤਰੀ ਜਸਪਿੰਦਰ ਸਿੰਡ ਡਿੰਪੀ ਨੂੰ ਜਦੋਂ ਤੜਕੇ 2 ਵਜੇ ਜਾਗ ਆਈ ਤਾਂ ਉਸ ਨੇ ਵਾਲ ਕੱਟੇ ਦੇਖੇ।


Related News