ਨਾਜਾਇਜ਼ ਸ਼ਰਾਬ ਨਾਲ ਸਕੇ ਭਰਾਵਾਂ ਸਮੇਤ 3 ਗ੍ਰਿਫਤਾਰ

06/26/2017 8:11:22 AM

ਲਾਂਬੜਾ, (ਵਰਿੰਦਰ)- ਸਥਾਨਕ ਪੁਲਸ ਵੱਲੋਂ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਦੋ ਸਕੇ ਭਰਾਵਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਡੀ. ਐੱਸ. ਪੀ. ਕਰਤਾਰਪੁਰ ਸਰਬਜੀਤ ਸਿੰਘ ਰਾਏ ਨੇ ਦੱਸਿਆ ਕਿ ਥਾਣਾ ਲਾਂਬੜਾ ਦੇ ਐੱਸ. ਆਈ. ਪੁਸ਼ਪ ਬਾਲੀ ਨੂੰ ਸ਼ਰਾਬ ਸਬੰਧੀ ਇਤਲਾਹ ਮਿਲੀ ਸੀ ਕਿ ਕੁਸ਼ ਕੁਮਾਰ ਪੁੱਤਰ ਮਹਿੰਦਰ ਨਾਥ ਵਾਸੀ ਮੁਹੱਲਾ ਬਾਗ ਬਾਰੀਆਂ ਥਾਣਾ ਡਵੀਜ਼ਨ ਨੰਬਰ 3 ਜਲੰਧਰ ਅਤੇ ਗਣੇਸ਼ ਕੁਮਾਰ ਉਰਫ ਬੰਟੀ ਪੁੱਤਰ ਕਸ਼ਮੀਰੀ ਲਾਲ ਵਾਸੀ ਆਨੰਦ ਨਗਰ ਮਕਸੂਦਾਂ ਜਲੰਧਰ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਹਨ। ਇਹ ਜਲੰਧਰ ਤੇ ਹੁਸ਼ਿਆਰਪੁਰ ਆਦਿ ਜ਼ਿਲਿਆਂ 'ਚ ਠੇਕੇ ਦੀ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੀ ਸਮੱਗਲਿੰਗ ਕਰਦੇ ਹਨ। ਇਨ੍ਹਾਂ ਕੋਲ ਇਕ ਅਸਟੀਮ ਕਾਰ ਹੈ, ਜਿਸ 'ਤੇ ਜਾਅਲੀ ਨਬੰਰ ਲਾਇਆ ਹੋਇਆ ਹੈ। ਇਹ ਨਾਜਾਇਜ਼ ਸ਼ਰਾਬ ਲੈ ਕੇ ਲਾਂਬੜਾ ਇਲਾਕੇ ਆ ਰਹੇ ਹਨ। ਇਨ੍ਹਾਂ ਦੀ ਕਾਰ ਅੱਗੇ ਐਕਟਿਵਾ 'ਤੇ ਲਵ ਕੁਮਾਰ ਪੁੱਤਰ ਮਹਿੰਦਰ ਨਾਥ ਵਾਸੀ ਜਲੰਧਰ ਰਸਤੇ ਦੀ ਰੇਕੀ ਕਰਦਾ ਆ ਰਿਹਾ ਹੈ।
ਇਸ ਸੂਚਨਾ ਦੇ ਆਧਾਰ 'ਤੇ ਸਥਾਨਕ ਪੁਲਸ ਵੱਲੋਂ ਪਿੰਡ ਰਾਮਪੁਰ ਦੇ ਅੱਡੇ ਨੇੜੇ ਨਾਕਾਬੰਦੀ ਕਰ ਕੇ ਉਕਤ ਕਾਰ ਤੇ ਐਕਟਿਵਾ ਨੂੰ ਕਾਬੂ ਕਰ ਲਿਆ ਗਿਆ। ਡੀ. ਐੱਸ. ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਤਲਾਸ਼ੀ ਲੈਣ 'ਤੇ ਕਾਰ ਵਿਚੋਂ 11 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਕਾਰ 'ਤੇ ਨੰਬਰ ਵੀ ਜਾਅਲੀ ਲਾਇਆ ਸੀ। ਪੁਲਸ ਵੱਲੋਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਮੱਗਲਰ ਕੁਸ਼ ਕੁਮਾਰ ਤੇ ਲਵ ਕੁਮਾਰ ਸਕੇ ਭਰਾ ਹਨ ਤੇ ਗਣੇਸ਼ ਕੁਮਾਰ ਇਨ੍ਹਾਂ ਕੋਲ ਡਰਾਈਵਰੀ ਕਰਦਾ ਹੈ। ਪੁਲਸ ਵੱਲੋਂ ਇਨ੍ਹਾਂ ਤਿੰਨਾਂ ਖਿਲਾਫ ਐਕਸਾਈਜ਼ ਐਕਟ ਸਮੇਤ ਧਾਰਾ 420, 467, 468, 471, 482 ਤੇ 34 ਤਹਿਤ ਕੇਸ ਦਰਜ ਕਰ ਕੇ ਅਕਾਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।


Related News