27 ਏ. ਈ. ਟੀ. ਸੀ. ਤੇ ਈ. ਟੀ. ਓ. ਦੇ ਹੋਏ ਤਬਾਦਲੇ

06/26/2017 5:25:40 AM

ਫਗਵਾੜਾ  (ਰਮੇਸ਼) - ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ 'ਚ ਜੀ. ਐੱਸ. ਟੀ. ਲਾਗੂ ਹੋਣ ਤੋਂ ਪਹਿਲੇ ਵੀ ਵੱਡੇ ਪੱਧਰ 'ਤੇ ਤਬਦੀਲੀਆਂ ਕੀਤੀਆਂ ਗਈਆਂ ਹਨ। ਪੰਜਾਬ ਦੇ ਵਿੱਤ ਸਕੱਤਰ ਅਨੁਰਾਗ ਅਗਰਵਾਲ ਆਈ. ਏ. ਐੱਸ. ਵਲੋਂ ਜਾਰੀ ਹੁਕਮ ਅਨੁਸਾਰ ਸੂਬੇ ਦੇ 27 ਸਹਾਇਕ ਐਕਸਾਈਜ਼ ਅਤੇ ਟੈਕਸੇਸ਼ਨ ਕਮਿਸ਼ਨਰ (ਏ. ਈ. ਟੀ. ਸੀ.) ਅਤੇ ਕਈ ਈ. ਟੀ. ਓ. (ਐਕਸਾਈਜ਼ ਅਤੇ ਟੈਕਸੇਸ਼ਨ ਅਧਿਕਾਰੀ) ਦੇ ਤਬਾਦਲੇ ਕੀਤੇ ਗਏ ਹਨ, ਜੋ ਇਸ ਤਰ੍ਹਾਂ ਹੈ-
ਪਰਮਜੀਤ ਸਿੰਘ ਏ. ਈ. ਟੀ. ਸੀ. ਕਪੂਰਥਲਾ ਤੋਂ ਜਲੰਧਰ-2, ਮਨਿੰਦਰ ਸਿੰਘ ਏ. ਈ. ਟੀ. ਸੀ. ਜਲੰਧਰ-2 ਤੋਂ ਸੀਨੀਅਰ ਐਡੀਟਰ ਜਲੰਧਰ, ਰਮਨਪ੍ਰੀਤ ਕੌਰ ਧਾਲੀਵਾਲ ਏ. ਈ. ਟੀ. ਸੀ. ਗੁਰਦਾਸਪੁਰ ਤੋਂ ਕਪੂਰਥਲਾ, ਜਗਤਾਰ ਸਿੰਘ ਏ. ਈ. ਟੀ. ਸੀ. ਤਰਨਤਾਰਨ ਤੋਂ ਮੋਗਾ, ਜੋਗਿੰਦਰ ਸਿੰਗਲਾ ਏ. ਈ. ਟੀ. ਸੀ. ਮੋਗਾ ਤੋਂ ਫਰੀਦਕੋਟ, ਐੱਸ. ਪੀ. ਐੱਸ. ਗਰੇਵਾਲ ਏ. ਈ. ਟੀ. ਸੀ. ਫਰੀਦਕੋਟ ਤੋਂ ਸੀਨੀਅਰ ਐਡੀਟਰ ਪਟਿਆਲਾ, ਸੁਰਿੰਦਰ ਕੁਮਾਰ ਗਰਗ ਏ. ਈ. ਟੀ. ਸੀ. ਸੀਨੀਅਰ ਡਿਪਟੀ ਐੱਸ, ਏ. ਐੱਸ. ਨਗਰ ਅਤੇ ਵਾਧੂ ਚਾਰਜ-ਪਟਿਆਲਾ ਅਤੇ ਵਾਧੂ ਚਾਰਜ ਜੀ. ਐੱਸ. ਟੀ. ਸੈੱਲ ਮੋਹਾਲੀ। ਸ਼ਲਿਨ ਵਾਲੀਆ ਏ. ਈ. ਟੀ. ਸੀ. ਰੋਪੜ ਤੋਂ ਮੋਬਾਇਲ ਵਿੰਗ ਚੰਡੀਗੜ੍ਹ, ਲਾਜਪਾਲ ਸਿੰਘ ਜਾਖੜ ਏ. ਈ. ਟੀ. ਸੀ. ਮੋਬਾਇਲ ਵਿੰਗ ਚੰਡੀਗੜ੍ਹ ਤੋਂ ਸ੍ਰੀ ਮੁਕਤਸਰ ਸਾਹਿਬ।
ਇੰਦਰਮੋਹਨ ਸਿੰਘ ਏ. ਈ. ਟੀ. ਸੀ. ਮੁਕਤਸਰ ਤੋਂ ਸ਼ੰਭੂ (ਇੰਪੋਰਟ), ਸ਼ਰਨਜੀਤ ਸਿੰਘ ਏ. ਈ. ਟੀ. ਸੀ., ਆਈ. ਸੀ. ਸੀ. ਸ਼ੰਭੂ ਤੋਂ ਲੀਗਲ ਸੈੱਲ ਪੰਜਾਬ, ਰਾਜੇਸ਼ ਭੰਡਾਰੀ ਏ. ਈ. ਟੀ. ਸੀ. ਲੀਗਲ ਸੈੱਲ ਪੰਜਾਬ ਤੋਂ ਸੀ. ਐਡੀਟਰ ਅਤੇ ਵਾਧੂ ਚਾਰਜ ਪੰਜਾਬ ਇਨਵੈਸਟਮੈਂਟ ਬਿਊਰੋ, ਸੁਖਦੀਪ ਸਿੰਘ ਏ. ਈ. ਟੀ. ਸੀ. ਚੌਕਸੀ ਬਿਊਰੋ ਪੰਜਾਬ ਤੋਂ ਰੋਪੜ, ਜਸਕਰਨ ਸਿੰਘ ਬਰਾੜ ਏ. ਈ. ਟੀ. ਸੀ. ਮੋਬਾਇਲ ਵਿੰਗ ਪਟਿਆਲਾ ਤੋਂ ਚੌਕਸੀ ਬਿਊਰੋ ਪੰਜਾਬ।
ਵਿਸ਼ਵਦੀਪ ਸਿੰਘ ਭੰਗੂ ਏ. ਈ. ਟੀ. ਸੀ. ਅੰਮ੍ਰਿਤਸਰ-1 ਤੋਂ ਮੋਬਾਇਲ ਵਿੰਗ ਪਟਿਆਲਾ, ਵੀਰ ਪ੍ਰਕਾਸ਼ ਸਿੰਘ ਏ. ਈ. ਟੀ. ਸੀ. ਬਠਿੰਡਾ ਤੋਂ ਸੀ. ਐਡੀਟਰ-ਜਲੰਧਰ, ਰਮੇਸ਼ ਕੁਮਾਰ ਮਲਹੋਤਰਾ ਏ. ਈ. ਟੀ. ਸੀ. ਸੰਗਰੂਰ ਤੋਂ ਬਠਿੰਡਾ, ਦਰਬਾਰਾ ਸਿੰਘ ਏ. ਈ. ਟੀ. ਸੀ. ਸੀਨੀਅਰ ਐਡੀਟਰ ਪਟਿਆਲਾ ਤੋਂ ਸੰਗੂਰਰ ਅਤੇ ਵਾਧੂ ਚਾਰਜ ਈ. ਆਈ. ਯੂ. ਮੁੱਖ ਦਫਤਰ ਪਟਿਆਲਾ, ਰਾਜੀਵ ਕੁਮਾਰ ਗਰਗ ਏ. ਈ. ਟੀ. ਸੀ. ਡਿਪਟੀ ਡਾਇਰੈਕਟਰ ਟ੍ਰੇਨਿੰਗ ਤੋਂ ਬਰਨਾਲਾ, ਡੀ. ਐੱਸ. ਗਰਚਾ ਏ. ਈ. ਟੀ. ਸੀ. ਮੁੱਖ ਦਫਤਰ ਪਟਿਆਲਾ ਤੋਂ ਡੀ. ਡੀ. ਟ੍ਰੇਨਿੰਗ, ਅਵਤਾਰ ਸਿੰਘ ਕੰਗ ਏ. ਈ. ਟੀ. ਸੀ. ਬਰਨਾਲਾ ਤੋਂ ਐੱਸ. ਬੀ. ਐੱਸ. ਨਗਰ, ਜਤਿੰਦਰ ਕੌਰ ਏ. ਈ. ਟੀ. ਸੀ. ਐੱਸ. ਬੀ. ਐੱਸ. ਨਗਰ ਤੋਂ ਸੀ. ਐਡੀਟਰ ਜਲੰਧਰ, ਸੁਖਚੈਨ ਸਿੰਘ ਏ. ਈ. ਟੀ. ਸੀ. ਐਡੀਟਰ ਫਿਰੋਜ਼ਪੁਰ ਤੋਂ ਤਰਨਤਾਰਨ, ਮਦਨ ਮੋਹਨ ਸਿੰਘ ਏ. ਈ. ਟੀ. ਸੀ. ਸੀ. ਐਡੀਟਰ ਫਰੀਦਕੋਟ ਅਤੇ ਵਾਧੂ ਚਾਰਜ ਮਾਨਸਾ ਤੋਂ ਮਾਨਸਾ, ਵਿਕਰਮ ਦੇਵ ਠਾਕੁਰ ਈ. ਟੀ. ਓ. ਬਠਿੰਡਾ ਤੋਂ ਫਰੀਦਕੋਟ, ਕੁਲਵਿੰਦਰ ਵਰਮਾ ਈ. ਟੀ. ਓ. ਫਰੀਦਕੋਟ ਤੋਂ ਮਾਨਸਾ, ਪਿਆਰਾ ਸਿੰਘ ਈ. ਟੀ. ਓ. ਮਾਨਸਾ ਤੋਂ ਫਰੀਦਕੋਟ, ਆਰ. ਐੈੱਸ. ਰੋਮਾਨਾ ਈ. ਟੀ. ਓ.  ਫਰੀਦਕੋਟ ਤੋਂ ਬਠਿੰਡਾ, ਚੰਦਰ ਮਹਿਤਾ ਈ. ਟੀ. ਓ. ਫਤਿਹਗੜ੍ਹ ਤੋਂ ਪਟਿਆਲਾ, ਮਲਕੀਤ ਸਿੰਘ ਈ. ਟੀ. ਓ. ਜਲੰਧਰ-1 ਤੋਂ ਕਪੂਰਥਲਾ, ਨਵਜੋਤ ਭਾਰਤੀ ਈ. ਟੀ. ਓ. ਕਪੂਰਥਲਾ ਤੋਂ ਜਲੰਧਰ-1, ਤਜਿੰਦਰ ਗਰਗ ਈ. ਟੀ. ਓ. ਫਿਰੋਜ਼ਪੁਰ ਤੋਂ ਸੰਗਰੂਰ, ਊਸ਼ਾ ਈ. ਟੀ. ਓ. ਗੁਰਦਾਸਪੁਰ ਤੋਂ ਏ. ਵੀ. ਗ੍ਰੇਨ ਡਿਸਟਲਰੀ ਗੁਰਦਾਸਪੁਰ ਆਦਿ ਲਗਾਏ ਗਏ ਹਨ।
ਉਥੇ 4 ਉਪ ਆਬਕਾਰੀ ਅਤੇ ਟੈਕਸੇਸ਼ਨ ਕਮਿਸ਼ਨਰ (ਡੀ. ਈ. ਟੀ. ਸੀ.) ਦੇ ਵੀ ਟਰਾਂਸਫਰ ਕੀਤੇ ਗਏ ਹਨ ਜੋ ਇਸ ਤਰ੍ਹਾਂ ਹੈ, ਬਲਦੀਪ ਕੌਰ ਡੀ. ਈ. ਟੀ. ਸੀ. ਸੰਯੁਕਤ ਡਾਇਰੈਕਟਰ ਅਤੇ ਵਾਧੂ ਚਾਰਜ (ਵੈਟ), ਪਵਨ ਗਰਗ ਡੀ. ਈ. ਟੀ. ਸੀ. (ਜੀ. ਐੈੱਸ. ਟੀ.) ਮੁੱਖ ਦਫਤਰ ਪਟਿਆਲਾ ਤੋਂ ਲੁਧਿਆਣਾ, ਗੁਰਵਿੰਦਰ ਸਿੰਘ ਸੰਧੂ ਡੀ. ਈ. ਟੀ. ਸੀ. (ਅਪੀਲ) ਫਿਰੋਜ਼ਪੁਰ ਅਤੇ ਵਾਧੂ ਚਾਰਜ ਫਰੀਦਕੋਟ ਤੋਂ ਫਰੀਦਕੋਟ ਮੰਡਲ ਅਤੇ ਵਾਧੂ ਚਾਰਜ (ਅਪੀਲ) ਫਿਰੋਜ਼ਪੁਰ, ਨਰੇਸ਼ ਦੂਬੇ ਡੀ. ਈ. ਟੀ. ਸੀ. ਮੁੱਖ ਦਫਤਰ ਅਤੇ ਵਾਧੂ ਚਾਰਜ (ਡੀ) ਤੋਂ ਡੀ. ਈ. ਟੀ. ਸੀ. (ਡੀ.) ਪੰਜਾਬ ਤਬਾਦਲੇ ਕੀਤੇ ਗਏ ਹਨ।


Related News