ਸ਼ਰਾਬ ਦੇ 20 ਪੇਟੀਆਂ ਬਰਾਮਦ

12/10/2017 1:09:43 PM

ਪਟਿਆਲਾ (ਬਲਜਿੰਦਰ)-ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਐੱਸ. ਐੱਚ. ਓ. ਇੰਸ. ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਸ਼ਰਾਬ ਦੇ 20 ਪੇਟੀਆਂ ਬਰਾਮਦ ਕੀਤੀਆਂ ਹਨ, ਜਦੋਂ ਕਿ ਜਿਹੜੀ ਕਾਰ ਵਿਚੋਂ ਸ਼ਰਾਬ ਬਰਾਮਦ ਕੀਤੀ ਗਈ ਹੈ, ਉਹ ਵਿਅਕਤੀ ਫਰਾਰ ਹੋ ਗਿਆ ਹੈ। ਪੁਲਸ ਅਨੁਸਾਰ ਏ. ਐੱਸ. ਆਈ. ਸਰਬਜੀਤ ਸਿੰਘ ਪੁਲਸ ਪਾਰਟੀ ਸਮੇਤ ਫੋਕਲ ਪੁਆਇੰਟ ਚੌਕੀ ਪਿੰਡ ਅਲੀਪੁਰ ਅਰਾਈਆਂ ਵਿਖੇ ਮੌਜੂਦ ਸੀ, ਜਿਥੇ ਇਕ ਗੱਡੀ ਆਈ ਤਾਂ ਪੁਲਸ ਪਾਰਟੀ ਨੂੰ ਦੇਖ ਕੇ ਫਰਾਰ ਹੋ ਗਈ। ਗੱਡੀ ਨੂੰ ਚੈੱਕ ਕਰਨ 'ਤੇ ਉਸ ਵਿਚ 20 ਪੇਟੀਆਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੇ ਗਏ। ਪੁਲਸ ਨੇ ਇਸ ਮਾਮਲੇ ਵਿਚ ਬੌਬੀ ਪੁੱਤਰ ਰਜਿੰਦਰ ਕੁਮਾਰ ਵਾਸੀ ਤਫੱਜ਼ਲਪੁਰਾ ਅਤੇ ਇਕ ਅਣਪਛਾਤੇ ਵਿਅਕਤੀ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।


Related News